ਸਵਾ ਕਰੋੜ ਨਾਲ ਸੁਧਰੇਗੀ ''ਧਨਾਸ'' ਦੇ 132 ਪਾਰਕਾਂ ਦੀ ਦਸ਼ਾ

01/08/2020 2:14:09 PM

ਚੰਡੀਗੜ੍ਹ (ਰਾਜਿੰਦਰ) : ਧਨਾਸ ਦੀ ਕਾਲੋਨੀ ਦੇ 132 ਪਾਰਕਾਂ ਦੇ ਵਧੀਆ ਦਿਨ ਆਉਣ ਵਾਲੇ ਹਨ। ਪ੍ਰਸ਼ਾਸਨ ਨੇ 132 ਪਾਰਕਾਂ 'ਚ ਟੀ. ਟੀ. ਵਾਟਰ ਸਪਲਾਈ ਲਾਈਨਾਂ ਵਿਛਾਣ ਲਈ 1.25 ਕਰੋੜ ਰੁਪਏ ਮਨਜ਼ੂਰ ਕਰ ਲਏ ਹਨ। ਇੰਜੀਨੀਅਰਿੰਗ ਵਿਭਾਗ ਵਲੋਂ ਧਨਾਸ 'ਚ ਛੋਟੇ, ਮੱਧਮ ਅਤੇ ਗਰੀਨ ਬੈਲਕ ਪਾਰਕਾਂ ਨੂੰ ਜੀਵਨ ਦੇਣ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਅਫਸਰਾਂ ਵਲੋਂ ਧਨਾਸ ਦੇ ਪਾਰਕਾਂ ਦਾ ਸਰਵੇ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਰੀਬ ਡੇਢ ਕਰੋੜ ਦੀ ਲਾਗਤ ਅੰਦਾਜ਼ਨ ਤਿਆਰ ਕੀਤੀ ਗਈ ਸੀ। ਹਾਲਾਂਕਿ 1.25 ਕਰੋੜ ਦੀ ਹੀ ਮਨਜ਼ੂਰੀ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਧਨਾਸ ਕਾਲੋਨੀ ਦੇ ਅੰਦਰ ਬਣੇ ਪਾਰਕਾਂ ਨੂੰ ਫਿਰ ਤੋਂ ਜੀਵਨ ਦੇਣਾ ਚਾਹੁੰਦਾ ਹੈ। ਪਾਰਕਾਂ ਦੀ ਹਰਿਆਲੀ ਬਣਾਈ ਰੱਖਣ ਲਈ ਉੱਥੇ ਪਾਣੀ ਦੀ ਕੋਈ ਵਿਵਸਥਾ ਨਹੀਂ ਸੀ, ਜਿਸ ਨੂੰ ਦੇਖਦੇ ਹੋਏ ਕਾਫੀ ਸਮੇਂ ਤੋਂ ਟੀ. ਟੀ. ਵਾਟਰ ਸਪਲਾਈ ਲਾਈਨਾਂ ਵਿਛਾਉਣ ਦੀ ਮੰਗ ਕੀਤੀ ਜਾ ਰਹੀ ਸੀ। ਧਨਾਸ 'ਚ 8,848 ਸਮਾਲ ਫਲੈਟਸ ਬਣਾਏ ਗਏ ਹਨ, ਜੋ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਦਿੱਤੇ ਗਏ ਹਨ। ਪ੍ਰਸ਼ਾਸਨ ਦੇ ਆਂਕੜਿਆਂ ਮੁਤਾਬਕ ਧਨਾਸ 'ਚ ਪਾਰਕਿੰਗ ਦੇ ਨਾਲ ਸਮਾਲ ਪਾਰਕਾਂ ਦੀ ਗਿਣਤੀ 66 ਹੈ। ਇਸੇ ਤਰ੍ਹਾਂ ਮੀਡੀਅਮ ਪਾਰਕਾਂ ਦੀ ਗਿਣਤੀ 62 ਅਤੇ ਗਰੀਨ ਪਾਰਕ ਅਤੇ ਗਰੀਨ ਬੈਲਟ ਦੀ ਗਿਣਤੀ 4 ਹੈ।

Babita

This news is Content Editor Babita