ਆਟਾ ਚੱਕੀ ਤੋਂ 12 ਤੋੜੇ ਕਣਕ ਚੋਰੀ

04/23/2018 6:34:27 AM

ਪੱਟੀ,  (ਪਾਠਕ)-  ਪੱਟੀ ਦੇ ਪੁਰਾਣਾ ਬਾਜ਼ਾਰ ਸਥਿਤ ਗੁਰਮੇਜ ਆਟਾ ਚੱਕੀ ਤੋਂ ਚੋਰਾਂ ਵੱਲੋਂ 12 ਤੋੜੇ ਕਣਕ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਗੁਰਮੇਜ ਸਿੰਘ ਪੁੱਤਰ ਭਾਨ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਚੱਕੀ ਬੰਦ ਕਰ ਕੇ ਚਲੇ ਗਏ ਸੀ। ਜਦੋਂ ਸਵੇਰੇ ਆ ਕੇ ਦੇਖਿਆ ਕਿ ਅੰਦਰੋਂ ਕਣਕ ਦੇ 12 ਤੋੜੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੱਟੀ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।