ਹਰੀਕੇ ਝੀਲ ''ਤੇ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਗਿਣਤੀ ਘਟੀ

02/20/2017 12:13:04 PM

ਹਰੀਕੇ : ਵਿਸ਼ਵ ਪ੍ਰਸਿੱਧ ਹਰੀਕੇ ਝੀਲ ''ਤੇ ਹਰ ਸਾਲ ਵੱਡੀ ਗਿਣਤੀ ''ਚ ਪਰਵਾਸੀ ਪੰਛੀ ਆਉਂਦੇ ਹਨ ਪਰ ਇਸ ਸਾਲ ਦੌਰਾਨ ਇਨ੍ਹਾਂ ਪੰਛੀਆਂ ਦੀ ਗਿਣਤੀ 12 ਫੀਸਦੀ ਘੱਟ ਪਾਈ ਗਈ ਹੈ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮਹਿਕਮੇ ਮੁਤਾਬਕ ਪਿਛਲੇ ਸਾਲ ਹਰੀਕੇ ਝੀਲ ''ਚ 105,890 ਪਰਵਾਸੀ ਪੰਛੀ ਦੇਖੇ ਗਏ ਸਨ, ਜਦੋਂ ਕਿ ਸਾਲ 2017 ''ਚ ਇਨ੍ਹਾਂ ਦੀ ਗਿਣਤੀ 93,385 ਰਹਿ ਗਈ, ਜੋ ਕਿ 11.8 ਫੀਸਦੀ ਪਿਛਲੇ ਸਾਲ ਨਾਲੋਂ ਘੱਟ ਹੈ। ਹਰੀਕੇ ਵਣ ਮੰਡਲ ਦੇ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਹਰੀਕੇ ਝੀਲ ''ਚ ਬਾਰ ਹੈਡਿਡ ਗੀਜ਼, ਗ੍ਰੇ ਗੀਜ਼, ਪਿਨਟੇਲ, ਰੂਡੀ, ਸ਼ੈਡਲਕ, ਕਾਰਮੋਨੈਟ ਅਤੇ ਕੂਟ ਆਦਿ ਪਰਵਾਸੀ ਪੰਛੀ ਵੱਡੀ ਗਿਣਤੀ ''ਚ ਆਏ ਹਨ। ਇਸ ਤੋਂ ਇਲਾਵਾ ਫਲੈਮਿਗੋ ਪੰਛੀ ਵੀ ਝੀਲ ''ਚ ਦੇਖਿਆ ਗਿਆ, ਜੋ ਕਿ ਪਿਛਲੇ 2 ਸਾਲਾਂ ਤੋਂ ਝੀਲ ''ਚ ਨਹੀਂ ਦੇਖਿਆ ਗਿਆ ਸੀ।

Babita Marhas

This news is News Editor Babita Marhas