ਤੂਫਾਨ ਕਾਰਨ ਰੇਲਵੇ ਨੇ ਰੱਦ ਕੀਤੀਆਂ 102 ਟਰੇਨਾਂ, 4 ਟਰੇਨਾਂ ਦੇ ਬਦਲੇ ਰੂਟ

05/02/2019 7:53:25 PM

ਜਲੰਧਰ,(ਗੁਲਸ਼ਨ) : ਸਮੁੰਦਰ ਕੰਢੇ 'ਤੇ ਫਨੀ ਨਾਮਕ ਤੂਫਾਨ ਕਾਰਨ ਰੇਲਵੇ ਨੇ ਹਾਵੜਾ-ਮਦਰਾਸ ਰੇਲ ਸੈਕਸ਼ਨ 'ਤੇ ਹਾਵੜਾ-ਚੇਨਈ ਵਿਚਕਾਰ ਚੱਲਣ ਵਾਲੀ ਕੋਰੋਮੰਡਲ ਐਕਸਪ੍ਰੈੱਸ 18841/42 ਤੇ ਵਿਸ਼ਾਖਾਪਟਨਮ ਤੋਂ ਭਦਰਕ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਪੈਸੇਂਜਰ ਟਰੇਨਾਂ ਸਮੇਤ 102 ਟਰੇਨਾਂ ਨੂੰ ਅਹਿਤਿਆਤ ਦੇ ਤੌਰ 'ਤੇ ਰੱਦ ਕਰ ਦਿੱਤਾ ਹੈ, ਜਦਕਿ 4 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਹੈੱਡਕੁਆਰਟਰ ਨੇ ਇਸ ਸਬੰਧ 'ਚ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ 2 ਅਤੇ 3 ਮਈ ਰਾਤ ਦੇ 12 ਵਜੇ ਤੋਂ ਅਗਲੇ ਹੁਕਮਾਂ ਤਕ ਉਕਤ ਟਰੇਨਾਂ ਰੱਦ ਰਹਿਣਗੀਆਂ। ਹਾਵੜਾ ਤੇ ਪੁਰੀ ਵਿਚਕਾਰ ਚੱਲਣ ਵਾਲੀਆਂ 3 ਸਪੈਸ਼ਲ ਟਰੇਨਾਂ 08475/76, 08677 ਤੇ 08479 ਰੱਦ ਰਹਿਣਗੀਆਂ। ਰੇਲਵੇ ਅਧਿਕਾਰੀਆਂ ਮੁਤਾਬਕ 1 ਮਈ ਨੂੰ 3 ਮੇਲ ਐਕਸਪ੍ਰੈੱਸ, 2 ਮਈ ਨੂੰ 51 ਮੇਲ ਐਕਸਪ੍ਰੈੱਸ ਤੇ 3 ਮਈ ਨੂੰ 52 ਮੇਲ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।
ਰੇਲਵੇ ਨੇ ਜਾਰੀ ਕੀਤੇ ਐਮਰਜੈਂਸੀ ਫੋਨ ਨੰਬਰ
ਰੇਲ ਯਾਤਰੀਆਂ ਦੀਆਂ ਸਹੂਲਤਾਂ ਲਈ ਰੇਲਵੇ ਨੇ ਐਮਰਜੈਂਸੀ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਯਾਤਰੀ ਜ਼ਰੂਰਤ ਪੈਣ 'ਤੇ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।
ਰੇਲਵੇ ਨੰਬਰ: 085-50525, 50725, 50625
ਪੀ. ਐੱਨ. ਟੀ. ਨੰਬਰ: 0674, 2301525, 2301625, 2300235
ਸੈਟੇਲਾਈਨ ਫੋਨ ਨੰ.: 0087-0763982056