ਇਕ ਆਈ.ਏ.ਐੱਸ. ਅਤੇ 8 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ

10/17/2018 9:04:22 PM

ਚੰਡੀਗੜ੍ਹ (ਭੁੱਲਰ)— ਪੰਜਾਬ ਸਰਕਾਰ ਨੇ ਅੱਜ ਇਕ ਆਈ.ਏ.ਐੱਸ ਅਧਿਕਾਰੀ ਅਤੇ 8 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।ਇਸ ਤੋਂ ਇਲਾਵਾ ਪੀ.ਪੀ.ਐੱਸ. ਅਧਿਕਾਰੀ ਵੀ ਤਬਦੀਲ ਕੀਤੇ ਗਏ ਹਨ। ਸਰਕਾਰੀ ਬੁਲਾਰੇ ਅਨੁਸਾਰ ਆਈ.ਏ.ਐੱਸ. ਅਧਿਕਾਰੀ ਜਸਪਾਲ ਸਿੰਘ ਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ, ਖੰਨਾ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀ.ਸੀ.ਐੱਸ. ਅਧਿਕਾਰੀਆਂ 'ਚ ਅਜੈ ਕੁਮਾਰ ਸੂਦ ਨੂੰ ਬਦਲਕੇ ਵਧੀਕ ਡਿਪਟੀ ਕਮਿਸ਼ਨਰ,(ਜਨਰਲ) ਮੋਗਾ, ਜਗਵਿੰਦਰ ਜੀਤ ਸਿੰਘ ਗਰੇਵਾਲ ਨੂੰ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਅਮਰਬੀਰ ਸਿੰਘ ਨੂੰ ਸਕੱਤਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ, ਅਮਿਤ ਬਾਂਬੇ ਨੂੰ ਐੱਸ.ਡੀ.ਐੱਮ. , ਫਤਹਿਗੜ੍ਹ ਸਾਹਿਬ, ਪੂਨਮਪ੍ਰੀਤ ਕੌਰ ਨੂੰ ਐੱਸ.ਡੀ.ਐੱਮ., ਅਹਿਮਦਗੜ੍ਹ, ਰਵਿੰਦਰ ਸਿੰਘ ਅਰੋੜਾ ਨੂੰ ਡਿਪਟੀ ਡਾਇਰੈਕਟਰ, ਸੈਰ ਸਪਾਟਾ ਵਿਭਾਗ ਵਾਧੂ ਚਾਰਜ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਬਬਨਦੀਪ ਸਿੰਘ ਵਾਲੀਆ ਨੂੰ ਅਸਿਸਟੈਂਟ ਕਮਿਸ਼ਨਰ,(ਜਨਰਲ) ਬਠਿੰਡਾ, ਅਤੇ ਬਲਵਿੰਦਰ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ,(ਜਨਰਲ) ਫ਼ਰੀਦਕੋਟ ਵਾਧੂ ਚਾਰਜ ਅਸਿਸਟੈਂਟ ਕਮਿਸ਼ਨਰ, (ਸ਼ਿਕਾਇਤ ਨਿਵਾਰਨ) ਫ਼ਰੀਦਕੋਟ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀ.ਪੀ.ਐਸ.ਅਧਿਕਾਰੀਆਂ 'ਚ ਨਰਿੰਦਰ ਪਾਲ ਸਿੰਘ ਪੀ.ਪੀ.ਐੱਸ ਨੂੰ ਏ.ਆਈ.ਜੀ./ਕ੍ਰਾਈਮ, ਪੰਜਾਬ ਅਤੇ ਸਤਿੰਦਰ ਪਾਲ ਸਿੰਘ ਪੀ.ਪੀ.ਐਸ ਨੂੰ ਏ.ਆਈ.ਜੀ./ਕ੍ਰਾਈਮ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।