150 ਨਸ਼ੀਲੀਆਂ ਗੋਲੀਆਂ ਤੇ 100 ਕੈਪਸੂਲਾਂ ਸਮੇਤ 1 ਕਾਬੂ

08/25/2017 7:08:41 AM

ਸੁਲਤਾਨਪੁਰ ਲੋਧੀ, (ਸੋਢੀ,ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਕ ਹੋਰ ਨਸ਼ਾ ਸਮੱਗਲਰ ਕੇਵਲ ਸਿੰਘ ਢੋਡੀ ਪੁੱਤਰ ਪਾਲ ਸਿੰਘ ਨਿਵਾਸੀ ਪਿੰਡ ਆਹਲੀ ਕਲਾਂ ਡੇਰੇ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ।
ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੇਵਲ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਮੁਲਜ਼ਮ ਨੂੰ ਪਿੰਡ ਮਾਛੀਜੋਆ ਮੋੜ ਨੇੜਿਓਂ ਕਾਬੂ ਕੀਤਾ, ਜਿਸ ਕੋਲੋਂ 150 ਨਸ਼ੀਲੀਆਂ ਗੋਲੀਆਂ ਤੇ 100 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਇਸ ਸੰਬੰਧੀ ਮੁਕੱਦਮਾ ਨੰਬਰ 245 ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੇਵਲ ਸਿੰਘ ਪਹਿਲਾਂ ਵੀ ਨਸ਼ਾ ਵੇਚਣ ਦੇ ਜੁਰਮ 'ਚ ਜੇਲ ਕੱਟ ਚੁੱਕਾ ਹੈ ਤੇ ਹੁਣ ਜੇਲ 'ਚੋਂ ਆ ਕੇ ਮੰਡ ਖੇਤਰ 'ਚ ਮੁੜ ਨਸ਼ੀਲੇ ਪਦਾਰਥ ਵੇਚਣ ਦਾ ਕਾਰੋਬਾਰ ਕਰਦਾ ਸੀ। ਉਨ੍ਹਾਂ ਨਾਲ ਅਮਰਜੀਤ ਸਿੰਘ ਹੌਲਦਾਰ ਰੀਡਰ ਤੇ ਹੋਰਨਾਂ ਵੀ ਸ਼ਿਰਕਤ ਕੀਤੀ।