ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਨ ਤੇ ਰਹਿਣਗੇ : ਐੱਨ. ਕੇ. ਸ਼ਰਮਾ

11/15/2018 4:23:30 PM

ਪਟਿਆਲਾ (ਭੁਪਿੰਦਰ ਭੂਪਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਨ ਅਤੇ ਉਹ ਹੀ ਰਹਿਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾਬਸੀ ਤੋਂ ਅਕਾਲੀ ਵਿਧਾਇਕ ਤੇ ਇੰਚਾਰਜ ਮੋਹਾਲੀ ਐੱਨ. ਕੇ. ਸ਼ਰਮਾ ਨੇ ਆਪਣੀ ਨਾਭਾ ਫੇਰੀ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਜੇਕਰ ਪਾਰਟੀ ਪ੍ਰਧਾਨਗੀ ਦਾ ਅਹੁਦਾ ਛੱਡਣ ਲਈ ਆਖੇਗੀ ਤਾਂ ਉਹ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਕਾਲੀ ਲੀਡਰ ਤੇ ਵਰਕਰ ਨੇ ਉਨ੍ਹਾਂ ਨੂੰ ਪ੍ਰਧਾਨਗੀ ਛੱਡਣ ਵਾਸਤੇ ਅਸਤੀਫਾ ਨਹੀਂ ਮੰਗਿਆ। ਸਮੁੱਚਾ ਅਕਾਲੀ ਦਲ ਸੁਖਬੀਰ ਬਾਦਲ ਨਾਲ ਚਟਾਨ ਵਾਂਗ ਖਡ਼੍ਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਮੰਨਦੇ ਹਾਂ ਅਤੇ ਉਨ੍ਹਾਂ ਦੀ ਯੋਗ ਅਗਵਾਈ ’ਚ ਕੰਮ ਕਰਦੇ ਰਹਾਂਗੇ। ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਉਭਰੇਗੀ। ਬਾਦਲ ਅਕਾਲੀ ਦਲ ਅਤੇ ਅਕਾਲੀ ਵਰਕਰਾਂ ਦੀ ਰੀਡ਼੍ਹ ਦੀ ਰੱਡੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਪਹਿਲੀ ਵਾਰ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਲਗਾਤਾਰ ਬਾਦਲ ਦੀ ਅਗਵਾਈ ’ਚ ਸੱਤਾ ’ਤੇ ਰਾਜ ਕਰ ਕੇ ਇਤਿਹਾਸ ਰਚਿਆ ਸੀ। ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਪ੍ਰਧਾਨ ਵਪਾਰ ਮੰਡਲ ਨਾਭਾ ਅਨਿਲ ਕੁਮਾਰ ਗੁਪਤਾ, ਜਥੇ. ਸ਼ਮਸ਼ੇਰ ਸਿੰਘ ਚੌਧਰੀਮਾਜਰਾ ਤੇ ਕੁਲਦੀਪ ਸਿੰਘ ਸਿਆਣ ਆਦਿ ਹਾਜ਼ਰ ਸਨ।