ਧਾਰਮਕ ਸੰਸਥਾਵਾਂ ਦਾ ਸਮਾਜਕ ਕਾਰਜਾਂ ਨਾਲ ਜੁਡ਼ਨਾ ਦੇਸ਼ ਦੇ ਹਿਤ ’ਚ : ਸ਼੍ਰੀ ਵਿਜੇ ਚੋਪਡ਼ਾ

11/15/2018 3:29:38 PM

ਪਟਿਆਲਾ (ਰਾਜੇਸ਼)-ਧਾਰਮਕ ਸੰਸਥਾਵਾਂ ਦਾ ਸਮਾਜਕ ਕਾਰਜਾਂ ਨਾਲ ਜੁਡ਼ਨਾ ਦੇਸ਼ ਦੇ ਹਿਤ ਵਿਚ ਹੈ। ਵਿਸ਼ਵ ਜਾਗ੍ਰਤੀ ਮਿਸ਼ਨ ਦੇਸ਼ ਭਰ ਵਿਚ ਸੇਵਾ ਦੇ ਕਾਰਜ ਕਰ ਰਿਹਾ ਹੈ। ਇਹ ਬੇਹੱਦ ਸ਼ਲਾਘਾਯੋਗ ਹਨ। ਇਹ ਵਿਚਾਰ ਪਦਮਸ਼੍ਰੀ ਵਿਜੇ ਚੋਪਡ਼ਾ ਨੇ ਇਥੇ ਧਾਲੀਵਾਲ ਕਾਲੋਨੀ ਵਿਖੇ ਮਿਸ਼ਨ ਦੇ ਪਟਿਆਲਾ ਮੰਡਲ ਵੱਲੋਂ ਆਯੋਜਤ ਧਾਰਮਕ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਸੰਬੋਧਨ ਕਰਦਿਅਾਂ ਕਹੇ। ਇਸ ਮੌਕੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਪੰਜਾਬ ਦੇ ਸੂਚਨਾ ਕਮਿਸ਼ਨਰ ਸੰਜੀਵ ਗਰਗ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਸ਼ਰਮਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ, ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਤੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਰਾਜੇਸ਼ ਸ਼ਰਮਾ ਪੰਜੌਲਾ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਮਿਸ਼ਨ ਦੇ ਪਟਿਆਲਾ ਮੰਡਲ ਦੇ ਪ੍ਰਧਾਨ ਸੀ. ਏ. ਅਜੇ ਅਲੀਪੁਰੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਸ਼ਨ ਦੇ ਪਟਿਆਲਾ ਮੰਡਲ ਵੱਲੋਂ ਦੇਸ਼ ਭਰ ਵਿਚ ਆਈਆਂ ਕੁਦਰਤੀ ਆਫਤਾਂ ਦੇ ਪੀੜਤਾਂ ਲਈ ਹਰ ਵਾਰ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਨਾਲ ਜਿਥੇ ਦੇਸ਼ ਦੀ ਏਕਤਾ ਤੇ ਅਖੰਡਤਾ ਮਜ਼ਬੂਤ ਹੁੰਦੀ ਹੈ। ਆਪਸੀ ਭਾਈਚਾਰਾ ਵਧਦਾ ਹੈ। ਸ਼੍ਰੀ ਚੋਪਡ਼ਾ ਜੀ ਨੇ ਕਿਹਾ ਕਿ ਉਹ ਵਿਸ਼ਵ ਜਾਗ੍ਰਤੀ ਮਿਸ਼ਨ ਦੇ ਪਟਿਆਲਾ ਮੰਡਲ ਦੇ ਕਈ ਪ੍ਰੋਗਰਾਮਾਂ ਵਿਚ ਆ ਚੁੱਕੇ ਹਨ। ਇਸ ਮਿਸ਼ਨ ਦੀ ਸੰਗਤ ’ਚ ਬੇਹੱਦ ਸੇਵਾ-ਭਾਵਨਾ ਹੈ। ਇਹੀ ਕਾਰਨ ਹੈ ਕਿ ਇਹ ਮਿਸ਼ਨ ਆਪਣੇ ਧਾਰਮਕ ਸਮਾਗਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕਈ ਕਾਰਜ ਕਰ ਰਿਹਾ ਹੈ। ਇਸ ਮੌਕੇ ਸੀ. ਏ. ਅਜੇ ਅਲੀਪੁਰੀਆ ਨੇ ਦੱਸਿਆ ਕਿ ਵਿਸ਼ਵ ਜਾਗ੍ਰਤੀ ਮਿਸ਼ਨ ਦੇ ਸੰਸਥਾਪਕ ਧਰਮ ਗੁਰੂ ਸੁਧਾਂਸ਼ੂ ਜੀ ਦੇ ਆਸ਼ੀਰਵਾਦ ਨਾਲ ਪਟਿਆਲਾ ਮੰਡਲ ਵੱਲੋਂ ਕਈ ਸਮਾਜਕ ਕਾਰਜ ਕੀਤੇ ਜਾ ਰਹੇ ਹਨ। ਮੇਅਰ ਸੰਜੀਵ ਬਿੱਟੂ ਤੇ ਸੂਚਨਾ ਕਮਿਸ਼ਨਰ ਸੰਜੀਵ ਗਰਗ ਨੇ ਵੀ ਵਿਸ਼ਵ ਜਾਗ੍ਰਤੀ ਮਿਸ਼ਨ ਪਟਿਆਲਾ ਮੰਡਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਕਿ ਇਹ ਮਿਸ਼ਨ ਪਾਰਟੀਬਾਜ਼ੀ, ਜਾਤ, ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਸ ਮੌਕੇ ਸੀ. ਏ. ਅਜੇ ਅਲੀਪੁਰੀਆ, ਕਰਮ ਚੰਦ ਜੋਸ਼ੀ, ਸ਼ਾਂਤੀ ਦੇਵੀ ਕੱਕਡ਼, ਪ੍ਰਦੀਪ ਗਰਗ, ਸ਼ਕਤੀ ਦੇਵੀ, ਨਿਰਮਲ ਗੁਪਤਾ, ਸਤਪਾਲ ਪਹੂਜਾ, ਲਾਜਪਤ ਚੌਧਰੀ, ਰਿੱਤੂ ਗੋਇਲ, ਸੁਰਿੰਦਰ ਕੁਕਰੇਜਾ, ਗੋਬਿੰਦ ਸੇਠ, ਰਵੀ ਅਨੰਦ, ਜਗਦੀਸ਼ ਅਾਹੂਜਾ, ਹਰਸ਼ਦੀਪ ਵਰਮਾ, ਅਜੇ ਖੰਨਾ, ਅਜੇ ਗੁਪਤਾ, ਜਤਿੰਦਰ ਕੁਮਾਰ, ਧਰਮਪਾਲ ਪਹੂਜਾ, ਸੋਮ ਪਾਲ, ਸੁਦਰਸ਼ਨ ਗੋਇਲ, ਵਿਨੋਦ ਕੁਮਾਰ ਮਿੱਤਲ, ਦਿਨੇਸ਼ ਕੁਮਾਰ ਮਿਸ਼ਰਾ, ਵਾਈ. ਕੇ. ਸ਼ਿਤਰੀਆ, ਇਕਬਾਲ ਚੰਦ, ਸੁਨੀਲ ਗੁਪਤਾ, ਸੁਭਾਸ਼ ਗੋਇਲ, ਸਤੀਸ਼ ਕੁਮਾਰ, ਸਤੀਸ਼ ਅਨੇਜਾ, ਸੰਜੇ ਬਾਂਸਲ, ਰਾਜ ਕੁਮਾਰ, ਪ੍ਰਦੀਪ ਗੁਪਤਾ, ਅਸ਼ੋਕ ਕੁਮਾਰ, ਵਾਸਦੇਵ ਸਚਦੇਵਾ, ਵਿਨੋਦ ਪਹੂਜਾ, ਭੂਸ਼ਣ ਪਹੂਜਾ, ਕੌਸ਼ਲੀਆ ਸਤੀਜਾ, ਸ਼ਮਿੰਦਰ ਮਹਿਤਾ, ਪਰਮਾਨੰਦ ਸੇਠੀ, ਬ੍ਰਿਜ ਮੋਹਨ ਚੱਢਾ, ਯੋਧਿਸ਼ਟਰ ਪਹੂਜਾ, ਸੁਰਿੰਦਰ ਕੁਮਾਰ, ਧਰਮਪਾਲ ਸ਼ਰਮਾ, ਬਲਦੇਵ ਕ੍ਰਿਸ਼ਨ ਸ਼ਰਮਾ ਆਦਿ ਸੰਗਤ ਹਾਜ਼ਰ ਸੀ। (ਡੱਬੀ) ਕਈ ਸਮਾਜਕ ਮੁੱਦਿਆਂ ’ਤੇ ਹੋਈ ਚਰਚਾ ਇਸ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਸ਼੍ਰੀ ਵਿਜੇ ਚੋਪਡ਼ਾ ਜੀ ਨੇ ਪਟਿਆਲਾ ਦੇ ਪਤਵੰਤਿਆਂ ਨਾਲ ਕਈ ਸਮਾਜਕ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਕ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਜਕ ਤੇ ਧਾਰਮਕ ਸੰਸਥਾਵਾਂ ਨੂੰ ਰਾਸ਼ਨ ਵੰਡ, ਮੈਡੀਕਲ, ਖੂਨ ਦਾਨ ਕੈਂਪ ਤੇ ਵਾਤਾਵਰਨ ਸੰਭਾਲ ਵਰਗੇ ਪ੍ਰੋਗਰਾਮਾਂ ਤੋਂ ਇਲਾਵਾ ਨੌਜਵਾਨ ਪੀਡ਼੍ਹੀ ਨੂੰ ਸਹੀ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਵਧ ਰਹੇ ਤਲਾਕ ਦੇ ਮਸਲੇ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ‘ਬੇਟੀ ਪਡ਼੍ਹਾਓ, ਬੇਟੀ ਬਚਾਓ’ ਦੇ ਨਾਲ-ਨਾਲ ਅੱਜ ‘ਬੇਟੀ ਵਸਾਓ’ ਦੀ ਵੀ ਅਤਿ ਜ਼ਰੂਰਤ ਹੈ। ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਉਹ ਬਤੌਰ ਮੇਅਰ ਇਨ੍ਹਾਂ ਸਮਾਜਕ ਕੰਮਾਂ ਵੱਲ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਰਾਜਨੀਤੀ ਤੋਂ ਜ਼ਿਆਦਾ ਸਮਾਜ ਸੇਵਾ ਦੇ ਕੰਮਾਂ ਨੂੰ ਤਵੱਜੋ ਦਿੰਦੇ ਹਨ, ਜਿਸ ਕਾਰਨ ਪਟਿਆਲਾ ਵਿਚ ਸੇਵਾ ਦੇ ਕਾਰਜ ਕਾਫੀ ਜ਼ਿਆਦਾ ਹੋ ਰਹੇ ਹਨ।