ਵਿਦਿਆਰਥੀ ਨੂੰ ਮਾਰਨ ਵਾਲੇ ਦੋਸ਼ੀ SHO ਅਤੇ 3 ਵਿਅਕਤੀ ਅਗਾਊਂ ਜਮਾਨਤ ਰੱਦ ਹੋਣ ’ਤੇ ਅਦਾਲਤ ਤੋਂ ਹੋਏ ਫ਼ਰਾਰ

04/13/2022 3:48:54 PM

ਗੁਰਦਾਸਪੁਰ/ਕਰਾਚੀ (ਜ.ਬ) - ਕਰਾਚੀ ਦੇ ਸ਼ੈਸਨ ਜੱਜ ਵੱਲੋਂ ਦੋ ਸਾਲ ਪਹਿਲਾਂ ਇਕ ਵਿਦਿਆਰਥੀ ਨੂੰ ਮੰਚਨਾ ਇਲਾਕੇ ’ਚ ਮੁਠਭੈੜ ਦੌਰਾਨ ਮਾਰ ਦਿੱਤੇ ਜਾਣ ਸਬੰਧੀ ਅਲਫਲਾਹ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ ਅਤੇ ਤਿੰਨ ਪੁਲਸ ਕਰਮਚਾਰੀਆਂ ਨੂੰ ਪਹਿਲਾਂ ਦਿੱਤੀ ਗਈ ਅਗਾਊਂ ਜਮਾਨਤ ਰੱਦ ਹੋਣ ’ਤੇ ਇਹ ਚਾਰੇ ਦੋਸ਼ੀ ਅਦਾਲਤ ਤੋਂ ਫ਼ਰਾਰ ਹੋਣ ’ਚ ਸਫ਼ਲ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਸੂਤਰਾਂ ਅਨੁਸਾਰ ਐੱਸ.ਐੱਚ.ਓ ਸਆਦਤ ਅਹਿਮਦ ਸਮੇਤ ਸਿਪਾਹੀ ਜੁਲਫਆਰ ਅਲੀ, ਸੁਲਲੇਮਾਰ ਅਤੇ ਕਾਮਰਾਨ ਅਲੀ ਵੱਲੋਂ ਇਕ ਘਰ ’ਚ ਦਾਖ਼ਲ ਹੋ ਕੇ 19 ਸਾਲਾਂ ਵਿਦਿਆਰਥੀ ਹਸਨ ਅਬਬਾਸ ਦੀ ਹੱਤਿਆ ਕਰਨ ਦੇ ਦੋਸ਼ੀਆਂ ਨੇ ਅਗਾਊਂ ਜਮਾਨਤ ਲੈ ਰੱਖੀ ਸੀ। ਅੱਜ ਜ਼ਿਲ੍ਹਾ ਸ਼ੈਸਨ ਜੱਜ ਨੇ 17 ਅਗਸਤ 2020 ਨੂੰ ਹੋਈ ਇਸ ਘਟਨਾ ਦੇ ਦੋਸ਼ੀਆਂ ਨੂੰ ਦਿੱਤੀ ਗਈ ਅਗਾਊਂ ਜਮਾਨਤ ਰੱਦ ਕਰ ਦਿੱਤੀ। ਜੱਜ ਦੇ ਆਦੇਸ਼ ਸੁਣਾਉਂਦੇ ਸਾਰ ਸਾਰੇ ਦੋਸ਼ੀ ਅਦਾਲਤ ਤੋਂ ਫ਼ਰਾਰ ਹੋਣ ’ਚ ਸਫ਼ਲ ਹੋ ਗਏ।
 

rajwinder kaur

This news is Content Editor rajwinder kaur