ਕੰਗਾਲ ਪਾਕਿਸਤਾਨ ਲਈ ਇਕ ਹੋਰ ਵੱਡੀ ਆਫ਼ਤ, ਸਰਕਾਰ ਨੂੰ ਲੈਣਾ ਪਿਆ ਇਹ ਫ਼ੈਸਲਾ

02/04/2023 11:22:13 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ’ਚ ਤੇਲ ਕੰਪਨੀਆਂ ਨੇ ਅਪੀਲ ਕੀਤੀ ਹੈ ਕਿ ਦੇਸ਼ ’ਚ ਡਾਲਰ ਦੀ ਘਾਟ ਅਤੇ ਰੁਪਏ ਦੇ ਮੁੱਲ ’ਚ ਗਿਰਾਵਟ ਨਾਲ ਵਪਾਰ ਲਾਗਤ ਵਧਣ ਕਾਰਣ ਪੈਟਰੋਲੀਅਮ ਉਦਯੋਗ ਖ਼ਤਮ ਹੋਣ ਕੰਢੇ ਹੈ। ਸਮਾਚਾਰ ਚੈਨਲ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੰਗ ਪੂਰੀ ਕਰਨ ਦੇ ਟੀਚੇ ਨਾਲ ਸਰਕਾਰ ਨੇ ਡਾਲਰ ’ਤੇ ਲੱਗੀ ਲਿਮਿਟ ਹਟਾ ਦਿੱਤੀ। ਇਸ ਨਾਲ ਪਾਕਿਸਤਾਨੀ ਰੁਪਇਆ ਕੌਮਾਂਤਰੀ ਬਾਜ਼ਾਰ ’ਚ ਇਤਿਹਾਸਿਕ ਗਿਰਾਵਟ ਨਾਲ 276.58 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ, ਹੈਰਾਨ ਕਰਨਗੇ ਕੈਂਸਰ ਦੇ ਮਰੀਜ਼ਾਂ ਦੇ ਅੰਕੜੇ

ਆਈ. ਐੱਮ. ਐੱਫ. ਨੇ ਰਾਹਤ ਪੈਕੇਜ ਬਹਾਲ ਕਰਨ ਲਈ ਕਈ ਸ਼ਰਤਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ’ਚ ਸਥਾਨਕ ਕਰੰਸੀ ਲਈ ਬਾਜ਼ਾਰ ਨਿਰਧਾਰਤ ਵਟਾਂਦਰਾ ਦਰ ਅਤੇ ਈਂਧਨ ਸਬਸਿਡੀ ਨੂੰ ਸੌਖਾਲਾ ਕਰਨਾ ਆਦਿ ਸ਼ਾਮਲ ਹਨ। ਸਰਕਾਰ ਦੋਵੇਂ ਸ਼ਰਤਾਂ ਪਹਿਲਾਂ ਹੀ ਮੰਨ ਚੁੱਕੀ ਹੈ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵੱਲੋਂ ਸਿਵਲ ਸਰਜਨਾਂ ਤੇ ਮੈਡੀਕਲ ਸੁਪਰਡੈਂਟਾਂ ਨੂੰ ਨਵੇਂ ਹੁਕਮ ਜਾਰੀ

ਤੇਲ ਕੰਪਨੀ ਸਲਾਹਕਾਰ ਪਰਿਸ਼ਦ (ਓ. ਸੀ. ਏ. ਸੀ.) ਨੇ ਤੇਲ ਅਤੇ ਗੈਸ ਰੈਗੂਲੇਟਰ ਅਥਾਰਿਟੀ (ਓ. ਜੀ. ਆਰ.ਏ.) ਅਤੇ ਊਰਜਾ ਮੰਤਰਾਲਾ ਨੂੰ ਭੇਜੀ ਇਕ ਚਿੱਠੀ ’ਚ ਕਿਹਾ ਕਿ ਰੁਪਏ ਦੀ ਦਰ ’ਚ ਗਿਰਾਵਟ ਕਾਰਣ ਉਦਯੋਗ ਨੂੰ ਅਰਬਾਂ ਰੁਪਏ ਦਾ ਘਾਟਾ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਕ੍ਰੈਡਿਟ ਪੱਤਰ (ਐੱਲ. ਸੀ.) ਲਈ ਨਵੀਂ ਦਰ ਤੈਅ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਵਿਦੇਸ਼ੀ ਪੂੰਜੀ ਭੰਡਾਰ ਘਟਣ ਕਾਰਣ ਕ੍ਰੈਡਿਟ ਪੱਤਰ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਪੂੰਜੀ ਭੰਡਾਰ 27 ਜਨਵਰੀ ਦੇ ਅੰਕੜਿਆਂ ਮੁਤਾਬਕ 308.62 ਕਰੋੜ ਡਾਲਰ ਰਹਿ ਗਿਆ ਸੀ ਜੋ ਸਿਰਫ਼ 18 ਦਿਨਾਂ ਦੇ ਇੰਪੋਰਟ ਲਈ ਲੋੜੀਂਦਾ ਹੈ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਹਿੰਡਨਬਰਗ ਤੇ ਕੀ ਲਾਏ ਦੋਸ਼, ਜਿਸ ਕਾਰਨ ਟਾਪ 20 ਅਮੀਰਾਂ ਦੀ ਸੂਚੀ 'ਚੋਂ ਵੀ ਬਾਹਰ ਹੋਏ ਅਡਾਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Harnek Seechewal

This news is Content Editor Harnek Seechewal