ਸਰਹੱਦ ਪਾਰ: ਮੈਡੀਕਲ ਕਾਲਜ ਦੇ ਹੋਸਟਲ ’ਚੋਂ ਸ਼ੱਕੀ ਹਾਲਤ ’ਚ ਮਿਲੀ ਹਿੰਦੂ ਕੁੜੀ ਦੀ ਲਾਸ਼

04/07/2022 1:49:23 PM

ਗੁਰਦਾਸਪੁਰ, (ਜ. ਬ.)- ਪਾਕਿਸਤਾਨ ਦੇ ਸਿੰਧ ਸ਼ਹਿਰ ’ਚ ਇਕ ਸਰਕਾਰੀ ਆਈ. ਐੱਸ. ਆਰ. ਏ. ਮੈਡੀਕਲ ਕਾਲਜ ਦੇ ਹੋਸਟਲ ’ਚ ਐੱਮ. ਐੱਮ. ਬੀ. ਐੱਸ. ਕਰ ਰਹੀ ਇਕ ਹਿੰਦੂ ਕੁੜੀ ਦੀ ਲਾਸ਼ ਸ਼ੱਕੀ ਹਾਲਤ ’ਚ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਇਕ ਸ਼ਹਿਰ ਦੀ ਰਹਿਣ ਵਾਲੀ ਹਿੰਦੂ ਕੁੜੀ ਪਹਲਜ਼ ਕੁਮਾਰੀ ਐੱਮ. ਐੱਮ. ਬੀ. ਐੱਸ. ਦੇ ਤੀਸਰੇ ਸਾਲ ਵਿਚ ਸਿੱਖਿਆ ਪ੍ਰਾਪਤ ਕਰ ਰਹੀ ਸੀ। ਉਸ ਦੀ ਲਾਸ਼ ਹੋਸਟਲ ਦੇ ਕਮਰੇ ਵਿਚ ਪਈ ਹੋਈ ਮਿਲੀ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਪਰਿਵਾਰਕ ਮੈਂਬਰਾਂ ਅਨੁਸਾਰ ਪਹਲਜ਼ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਮੋਬਾਇਲ ’ਤੇ ਇਹ ਦੱਸ ਰਹੀ ਸੀ ਕਿ ਉਹ ਕੁਝ ਕੁੜੀਆਂ ਤੋਂ ਪ੍ਰੇਸ਼ਾਨ ਹੈ। ਮ੍ਰਿਤਕ ਕੁੜੀ ਨੇ ਪਰਿਵਾਰ ਵਾਲਿਆਂ ਨੂੰ ਕੁੜੀਆਂ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਕਾਰਨ ਨਹੀਂ ਦੱਸਿਆ।

rajwinder kaur

This news is Content Editor rajwinder kaur