ਚੀਨ CPEC ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਪਾਕਿਸਤਾਨ ਨਾਲ ਕੰਮ ਕਰਨ ਲਈ ਤਿਆਰ

01/25/2024 4:39:56 PM

ਇਸਲਾਮਾਬਾਦ/ਬੀਜਿੰਗ (ਭਾਸ਼ਾ)- ਚੀਨ ਨੇ ਕਿਹਾ ਹੈ ਕਿ ਉਹ ਅਰਬਾਂ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਪਾਕਿਸਤਾਨ ਨਾਲ ਕੰਮ ਕਰਨ ਲਈ ਤਿਆਰ ਹੈ। 'ਡਾਨ' ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਚੀਨ ਦਾ ਕਹਿਣਾ ਹੈ ਕਿ ਉਹ CPEC ਨੂੰ ਅੱਗੇ ਵਧਾਉਣ ਅਤੇ ਭਵਿੱਖ 'ਚ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਿਆਸੀ ਵਿਸ਼ਵਾਸ ਨੂੰ ਡੂੰਘਾ ਕਰਨ ਲਈ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਅਨਵਰ ਉੱਲ ਹੱਕ ਕੱਕੜ ਨੇ ਇਸਲਾਮਾਬਾਦ ਵਿੱਚ ਕਿਹਾ ਕਿ ਸੀ.ਪੀ.ਈ.ਸੀ. ਦੇ ਪਹਿਲੇ ਪੜਾਅ ਨੂੰ ਹਾਸਲ ਕਰਨ ਤੋਂ ਬਾਅਦ, ਪਾਕਿਸਤਾਨ ਆਪਣੇ ਸ਼ੁਰੂਆਤੀ ਪ੍ਰੋਜੈਕਟਾਂ ਤੋਂ ਲਾਭ ਉਠਾ ਰਿਹਾ ਹੈ ਅਤੇ ਅਗਲੇ ਪੜਾਅ ਨੂੰ ਲਾਗੂ ਕਰਨ ਲਈ ਚੀਨ ਦੇ ਸੰਪਰਕ ਵਿੱਚ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਕਿਹਾ, ''ਚੀਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਮਹੱਤਵਪੂਰਨ ਸਾਂਝੀ ਸਮਝ ਬਣਾਉਣ, ਸਿਆਸੀ ਆਪਸੀ ਵਿਸ਼ਵਾਸ ਨੂੰ ਡੂੰਘਾ ਕਰਨ ਅਤੇ ਵਿਹਾਰਕ ਸਹਿਯੋਗ ਵਧਾਉਣ ਲਈ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।"

ਇਹ ਵੀ ਪੜ੍ਹੋ: ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ

CPEC ਦਾ ਉਦੇਸ਼ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸਥਿਤ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਨਾ ਹੈ। ਭਾਰਤ ਇਸ ਪ੍ਰਾਜੈਕਟ 'ਤੇ ਇਤਰਾਜ਼ ਜਤਾਉਂਦਾ ਰਿਹਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਤੋਂ ਲੰਘਦਾ ਹੈ। ਚੀਨ ਦੇ ਉਪ ਵਿਦੇਸ਼ ਮੰਤਰੀ ਸੁਨ ਵੇਦੋਂਗ ਦੀ ਪਾਕਿਸਤਾਨ ਦੀ ਹਾਲੀਆ ਯਾਤਰਾ ਦੇ ਸਬੰਧ ਵਿੱਚ ਵਾਂਗ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਆਰਿਫ ਅਲਵੀ, ਪ੍ਰਧਾਨ ਮੰਤਰੀ ਕੱਕੜ, ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ, ਸੈਨਾ ਮੁਖੀ ਜਨਰਲ ਸਈਦ ਆਸਿਮ ਮੁਨੀਰ ਅਤੇ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨਾਲ ਦੁਵੱਲੇ ਸਬੰਧਾਂ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਸੀ। ਬੁਲਾਰੇ ਨੇ ਕਿਹਾ ਕਿ ਚੀਨੀ ਮੰਤਰੀ ਨੇ ਵਿਦੇਸ਼ ਸਕੱਤਰ ਸਾਇਰਸ ਸੱਜਾਦ ਕਾਜ਼ੀ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ 'ਤੇ CPEC ਸੰਯੁਕਤ ਕਾਰਜ ਸਮੂਹ ਦੀ ਚੌਥੀ ਬੈਠਕ ਦੀ ਸਹਿ-ਪ੍ਰਧਾਨਗੀ ਵੀ ਕੀਤੀ ਸੀ। ਇਸ ਦੌਰਾਨ, ਪ੍ਰਧਾਨ ਮੰਤਰੀ ਕੱਕੜ ਨੇ ਇਸਲਾਮਾਬਾਦ ਵਿੱਚ ਕਿਹਾ ਕਿ ਅਸੀਂ ਪਹਿਲਾਂ ਹੀ ਸੀ.ਪੀ.ਈ.ਸੀ. ਦੇ ਪਹਿਲੇ ਪੜਾਅ ਨੂੰ ਹਾਸਲ ਕਰ ਲਿਆ ਹੈ ਅਤੇ ਅਸੀਂ ਇਸਦੇ ਸ਼ੁਰੂਆਤੀ ਪ੍ਰੋਜੈਕਟਾਂ ਤੋਂ ਲਾਭ ਲੈ ਰਹੇ ਹਾਂ। ਅਸੀਂ ਦੂਜੇ ਪੜਾਅ ਵਿੱਚ ਦਾਖ਼ਲ ਹੋ ਰਹੇ ਹਾਂ। ਜਦੋਂ ਦੂਜੇ ਪੜਾਅ ਦੀ ਗੱਲ ਆਉਂਦੀ ਹੈ, ਹੋਰ ਚਰਚਾ ਕਰਨ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ: ਫਰਾਂਸ 'ਚ ਘੱਟ ਉਜਰਤ ਨੂੰ ਲੈ ਕੇ ਕਿਸਾਨਾਂ ਦਾ ਭੜਕਿਆ ਗੁੱਸਾ, ਦੇਸ਼ ਭਰ 'ਚ ਸੜਕਾਂ ਕੀਤੀਆਂ ਜਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry