ਪੱਛਮੀ ਬੰਗਾਲ 'ਚ ਭਾਜਪਾ ਦੇ 2 ਸੰਸਦ ਮੈਂਬਰਾਂ ਵੱਲੋਂ ਵਿਧਾਇਕ ਵਜੋਂ ਅਸਤੀਫ਼ਾ

05/13/2021 5:04:11 PM

ਕੋਲਕਾਤਾ(ਭਾਸ਼ਾ) : ਹੁਣੇ ਜਿਹੇ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਚੁਣੇ ਗਏ ਭਾਜਪਾ ਦੇ ਸੰਸਦ ਮੈਂਬਰਾਂ ਜਗਨਨਾਥ ਸਰਕਾਰ ਤੇ ਨੀਸਿਥ ਪ੍ਰਮਾਣਿਕ ਨੇ ਬੁੱਧਵਾਰ ਸਦਨ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਇਹ ਦੋਵੇਂ ਸੂਬੇ 'ਚ ਹਾਲ ਹੀ 'ਚ ਹੋਈਆਂ ਚੋਣਾਂ 'ਚ ਵਿਧਾਇਕ ਚੁਣੇ ਗਏ ਸਨ। ਰਾਣਾਘਾਟ ਤੋਂ ਸੰਸਦ ਮੈਂਬਰ ਜਗਨਨਾਥ ਸਰਕਾਰ ਅਤੇ ਕੂਚ ਬਿਹਾਰ ਤੋਂ ਪ੍ਰਮਾਣਿਕ ਨੇ ਵਿਧਾਨ ਸਭਾ ’ਚ ਜਾ ਕੇ ਸਪੀਕਰ ਬਿਮਾਨ ਬੈਨਰਜੀ ਨੂੰ ਆਪਣਾ ਅਸਤੀਫ਼ਾ ਸੌਂਪਿਆ। ਪ੍ਰਮਾਣਿਕ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਦੇ ਹੁਕਮ ’ਤੇ ਉਹ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। 

ਗੌਰਤਲਬ ਹੈ ਕਿ ਹੈ ਇਕ ਵਿਅਕਤੀ ਇਕੋ ਸਮੇਂ ਸੰਸਦ ਮੈਂਬਰ ਅਤੇ ਵਿਧਾਨ ਸਭਾ ਮੈਂਬਰ ਦੇ ਅਹੁਦੇ 'ਤੇ ਨਹੀਂ ਰਹਿ ਸਕਦਾ ਇਸ ਕਰਕੇ ਇਨ੍ਹਾਂ ਦੋਵਾਂ ਨੇ ਆਪਣੀ ਵਿਧਾਇਕੀ ਛੱਡਣ ਲਈ ਅਸਤੀਫ਼ੇ ਦੇ ਦਿੱਤੇ।  ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ 2 ਹੋਰ ਲੋਕ ਸਭਾ ਐੱਮ. ਪੀਜ਼ ਬਾਬੁਲ ਸੁਪ੍ਰੀਓ ਤੇ ਲਾਕੇਟ ਚੈਟਰਜੀ ਤੋਂ ਇਲਾਵਾ ਰਾਜ ਸਭਾ ਮੈਂਬਰ ਸਵਪਨ ਦਾਸਗੁਪਤਾ ਨੂੰ ਵੀ ਮੈਦਾਨ ’ਚ ਉਤਾਰਿਆ ਸੀ। ਹਾਲਾਂਕਿ ਉਹ ਚੋਣ ਹਾਰ ਗਏ ਸਨ।

Harnek Seechewal

This news is Content Editor Harnek Seechewal