ਉੱਤਰ ਪ੍ਰਦੇਸ਼ ਦੇ ਆਯੁਸ਼ ਮੰਤਰੀ ਦੀ ਪਤਨੀ ਨੂੰ ਵੀ ਕੋਰੋਨਾ ਵਾਇਰਸ

07/05/2020 9:33:18 PM

ਸਹਾਰਨਪੁਰ, (ਯੂ. ਪੀ.)—  ਉੱਤਰ ਪ੍ਰਦੇਸ਼ ਦੇ ਆਯੁਸ਼ ਮੰਤਰੀ ਡਾਕਟਰ ਧਰਮ ਸਿੰਘ ਸੈਣੀ ਦੀ ਪਤਨੀ ਦੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।

ਚੀਫ਼ ਮੈਡੀਕਲ ਅਧਿਕਾਰੀ ਡਾ. ਬੀ. ਐੱਸ. ਸੋਢੀ ਨੇ ਜਾਣਕਾਰੀ ਦਿੱਤੀ ਧਰਮ ਸਿੰਘ ਸੈਣੀ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਸ਼ਨੀਵਾਰ ਨੂੰ ਹੋਈ ਸੀ। ਐਤਵਾਰ ਨੂੰ ਉਨ੍ਹਾਂ ਦੀ ਪਤਨੀ ਦੀ ਵੀ ਕੋਵਿਡ-19 ਦੀ ਜਾਂਚ ਰਿਪੋਰਟ ਵੀ ਪਾਜ਼ੀਟਿਵ ਆਈ ਹੈ।
ਉਨ੍ਹਾਂ ਕਿਹਾ ਕਿ ਮੰਤਰੀ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਵਿਡ-19 ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਸੋਢੀ ਨੇ ਇਹ ਵੀ ਦੱਸਿਆ ਕਿ ਬਸਪਾ ਦੇ ਸਾਬਕਾ ਸੰਸਦ ਮੈਂਬਰ ਹਾਜੀ ਫਜ਼ਲੂਰ ਰਹਿਮਾਨ ਅਤੇ ਉਸ ਦੇ ਬੇਟੇ ਦੀ ਕੋਵਿਡ-19 ਦੀ ਜਾਂਚ ਰਿਪੋਰਟ ਨਕਾਰਾਤਮਕ ਆਈ ਹੈ ਪਰ ਉਨ੍ਹਾਂ ਨੂੰ ਸਾਵਧਾਨੀ ਦੇ ਉਪਾਅ ਵਜੋਂ 11 ਦਿਨਾਂ ਲਈ ਇਕਾਂਤਵਾਸ 'ਚ ਵਿਚ ਭੇਜਿਆ ਗਿਆ ਹੈ।

Sanjeev

This news is Content Editor Sanjeev