ਇਜ਼ਰਾਈਲ ''ਚ 50 ਸਾਲਾ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ

06/10/2019 10:46:01 AM

ਯੇਰੂਸ਼ਲਮ (ਭਾਸ਼ਾ)— ਇਜ਼ਰਾਈਲ ਦੇ ਤੇਲ ਅਵੀਵ ਸ਼ਹਿਰ ਵਿਚ ਇਕ ਅਪਾਰਟਮੈਂਟ ਵਿਚ ਰਹਿ ਰਹੇ ਕਿਰਾਏਦਾਰਾਂ ਦੇ ਵਿਚ ਝਗੜੇ ਦੌਰਾਨ 50 ਸਾਲਾ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਝਗੜੇ ਵਿਚ ਇਕ ਹੋਰ ਭਾਰਤੀ ਨਾਗਰਿਕ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਕੇਰਲ ਦੇ ਜੀਰੋਮ ਆਰਥਰ ਫਿਲਿਪ 'ਤੇ ਸ਼ਨੀਵਾਰ ਰਾਤ ਨੀਵ ਸ਼ੈਨਨ ਸਟ੍ਰੀਟ ਸਥਿਤ ਉਸ ਦੇ ਅਪਾਰਟਮੈਂਟ ਵਿਚ ਚਾਕੂ ਨਾਲ ਹਮਲਾ ਕੀਤਾ ਗਿਆ। ਤੇਲ ਅਵੀਵ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਘਟਨਾ ਵਿਚ ਕੇਰਲ ਦੇ ਹੀ ਰਹਿਣ ਵਾਲੇ ਪੀਟਰ ਜੇਵੀਅਰ (60) ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਵੀ ਭਾਰਤੀ ਨਾਗਰਿਕ ਹੀ ਹਨ ਅਤੇ ਸਬੰਧਤ ਅਪਾਰਟਮੈਂਟ ਵਿਚ ਰਹਿ ਰਹੇ ਸਨ। ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਕਿਰਾਏਦਾਰਾਂ ਦੇ ਵਿਚ ਝਗੜਾ ਹੋਇਆ ਅਤੇ ਇਸ ਦੌਰਾਨ ਉਨ੍ਹਾਂ ਵਿਚੋਂ ਦੋ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ।

Vandana

This news is Content Editor Vandana