ਖਾਕੀ ਵਰਦੀ 'ਚ ਦੇਸ਼ ਦੀ ਸੇਵਾ ਕਰ ਰਹੀ ਹੈ ਇਹ ਭਾਰਤ ਦੀ ਮਹਿਲਾ ਫੁੱਟਬਾਲਰ

05/27/2020 12:48:50 PM

ਸਪੋਰਸਟ ਡੈਸਕ— ਕੋਵਿਡ-19 ਮਹਾਂਮਾਰੀ ਨੂੰ ਕਾਬੂ ਕਰਨ ਲਈ ਦੇਸ਼ ਭਰ ’ਚ ਲਾਗੂ ਤਾਲਾਬੰਦੀ ਦੇ ਕਾਰਣ ਹਰ ਤਰ੍ਹਾਂ ਦੀ ਖੇਡ ਗਤੀਵਿਧੀਆਂ ਵੀ ਬੰਦ ਹਨ। ਭਾਰਤੀ ਮਹਿਲਾ ਫੁੱਟਬਾਲ ਟੀਮ ਦੇ ਜ਼ਿਆਦਾਤਰ ਖਿਡਾਰੀ ਘਰਾਂ ’ਚ ਬੰਦ ਹੈ ਪਰ ਮਿਡਫੀਲਡਰ ਇੰਦੁਮਤੀ ਕਾਰਤੀਰੇਸਨ ਪੁਲਸ ਦੀ ਵਰਦੀ ’ਚ ਚੇਨਈ ਦੇ ਲੋਕਾਂ ਤੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਣ ਦੀ ਅਪੀਲ ਕਰ ਰਹੀ ਹੈ। ਤਮਿਲਨਾਡੂ ਪੁਲਸ ਦੀ ਰਿਵਾਇਤੀ ‘ਖਾਕੀ‘ ਵਰਦੀ ’ਚ ਡਿਊਟੀ ਕਰ ਰਹੀ ਇੰਦੁਮਤੀ ਨੂੰ ਚੇਨਈ ਦੇ ਅੰਨਾ ਨਗਰ ’ਚ ਜਾਂਚ ਲਈ ਰੁਕਣ ਵਾਲੇ ਲੋਕ ਬੜੀ ਮੁਸ਼ਕਿਲ ਹੀ ਪਹਿਚਾਣ ਪਾਉਂਦੇ ਹਨ ਕਿਉਂਕਿ ਇਸ ਖਤਰਨਾਕ ਵਾਇਰਸ ਤੋਂ ਬਚਾਅ ਲਈ ਉਹ ਚਿਹਰੇ ’ਤੇ ਸਰਜਿਕਲ ਮਾਸਕ ਅਤੇ ਹੱਥਾਂ ’ਚ ਦਸਤਾਨੇ ਪਹਿਨਦੀ ਹੈ।

ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀ ਵੈੱਬਸਾਈਟ ਮੁਤਾਬਕ ਇੰਦੁਮਤੀ ਨੇ ਕਿਹਾ, ‘‘ਇਹ ਪੂਰੇ ਦੇਸ਼ ਲਈ ਇਕ ਔਖੀ ਕੜੀ ਹੈ ਪਰ ਜਰੂਰੀ ਸਾਵਧਾਨੀ ਵਰਤਣਾ ਸਾਰਿਆਂ ਦੀ ਸੁਰੱਖਿਆ ਲਈ ਸਰਵਉੱਤਮ ਹੈ। ‘‘

25 ਸਾਲ ਦੀ ਇਸ ਖਿਡਾਰੀ ਨੇ ਕਿਹਾ, ‘‘ਅਸੀਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹਰ ਕੋਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਕੋਈ ਵੀ ਬਿਨਾਂ ਜ਼ਰੂਰਤ ਦੇ ਬਾਹਰ ਨਹੀਂ ਨਿਕਲ ਰਿਹਾ ਹੈ। ‘‘ ਉੱਚ-ਪੱਧਰ ਦੀ ਫੁੱਟਬਾਲਰ ਹੋਣ ਦੇ ਕਾਰਣ ਇੰਦੁਮਤੀ ਲਈ ਅਨੁਸ਼ਾਸਨ ਅਤੇ ਸਾਧਾਰਣ ਜੀਵਨ ਕੋਈ ਨਵੀਂ ਗੱਲ ਨਹੀਂ ਹੈ। ਤਾਲਬੰਦੀ ਕਾਰਣ ਹਾਲਾਂਕਿ ਉਨ੍ਹਾਂ ਨੂੰ ਮੁਸ਼ਕਲ ਦਿਨ ਚਰਿਆ ਦਾ ਪਾਲਣ ਕਰਨਾ ਹੁੰਦਾ ਹੈ। ਉਨ੍ਹਾਂ ਨੂੰ ਸਵੇਰੇ 7 ਵਜੇ ਡਿਊਟੀ ਲਈ ਰਿਪੋਰਟ ਕਰਨਾ ਹੁੰਦਾ ਹੈ ਅਤੇ ਫਿਰ ਰੋਜ਼ਾਨਾ ਲਗਭਗ ਅੱਧੀ ਰਾਤ ਤਕ ਸੜਕਾਂ ’ਤੇ ਗਸ਼ਤ ਕਰਨੀ ਹੋਵੇਗੀ।

ਉਨ੍ਹਾਂ ਨੇ ਕਿਹਾ, ‘‘ਮੇਰੇ ਲਈ ਇਹ ਕਾਫ਼ੀ ਚੁਣੌਤੀ ਭਰਿਆ ਸਮਾਂ ਹੈ। ਅਜਿਹੇ ਔਖੇ ਸਮੇਂ ’ਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਗੁਜ਼ਾਰਨਾ ਚਾਹੁੰਦੇ ਹੋ, ਪਰ ਮੈਨੂੰ ਇਸ ਦੇ ਲਈ ਜ਼ਿਆਦਾ ਮੌਕਾ ਨਹੀਂ ਮਿਲ ਰਿਹਾ। ‘‘ਉਸ ਅੱਗੇ ਨੇ ਕਿਹਾ, ‘‘ਇਹ ਰਾਸ਼ਟਰ ਲਈ ਕਰਤਵ ਹੈ। ਕੋਵਿਡ-19 ਮਹਾਂਮਾਰੀ ਦੇ ਦੌਰਾਨ ਮੈਨੂੰ ਹਰ ਦਿਨ ਰਾਸ਼ਟਰ ਲਈ ਤਿਆਰ ਰਹਿਣਾ ਹੈ।‘‘

ਸੇਤੂ ਐੱਫ. ਸੀ. ਟੀਮ ਦੇ ਨਾਲ ਪਿਛਲੇ ਸੈਸ਼ਨ ਦਾ ਘਰੇਲੂ ਖਿਤਾਬ ਜਿੱਤਣ ਵਾਲੀ ਇੰਦੁਮਤੀ ਨੇ ਕਿਹਾ, ‘‘ਮੈਨੂੰ ਪੁਲਸ ਦੀ ਵਰਦੀ ’ਚ ਦੇਸ਼ ਦੀ ਸੇਵਾ ਕਰਨ ’ਚ ਬਹੁਤ ਮਾਣ ਮਹਿਸੂਸ ਹੁੰਦਾ ਹੈ, ਉਹ ਵੀ ਅਜਿਹੇ ਸਮੇਂ ’ਚ ਜਦੋਂ ਦੇਸ਼ ਨੂੰ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਮੈਂ ਤਦ ਤਕ ਸੇਵਾ ਕਰਦੀ ਰਹਾਂਗੀ ਜਦੋਂ ਤਕ ਮੇਰੇ ਰਾਸ਼ਟਰ ਨੂੰ ਮੇਰੀ ਸੇਵਾ ਦੀ ਜ਼ਰੂਰਤ ਹੈ।‘‘

Davinder Singh

This news is Content Editor Davinder Singh