ਸਿੰਧੂ ਨੂੰ ਲੱਗਾ ਝਟਕਾ, ਵਿਸ਼ਵ ਰੈਂਕਿੰਗ ''ਚ 5ਵੇਂ ਸਥਾਨ ''ਤੇ ਪੁੱਜੀ

04/13/2017 11:29:17 PM

ਨਵੀਂ ਦਿੱਲੀ— ਰਿਓ ਓਲਪਿੰਕ ਦੀ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਦੁਨੀਆਂ ਦੀ ਦੂਸਰੇ ਨਬੰਰ ਦਾ ਦਰਜਾ ਪ੍ਰਾਪਤ ਕਰਨ ''ਤੇ ਇਕ ਹਫ਼ਤੇ ਬਾਅਦ ਵੀਰਵਾਰ ਤਾਜ਼ਾ ਬੈਡਮਿੰਟਨ ਵਿਸ਼ਵ ਮਹਾਸੰਘ ਦੀ ਸੂਚੀ ''ਚ ਤੀਜ਼ੇ ਤੋਂ ਪੰਜਵੇਂ ਸਥਾਨ ''ਤੇ ਪੁੱਜੀ ਹੈ। ਹੈਦਰਾਬਾਦ ਦੀ ਇਹ 21 ਸਾਲਾ ਸ਼ਟਲਰ ਨੇ ਪਿਛਲੇ ਹਫ਼ਤੇ ਆਪਣੇ ਕਰਿਅਰ ਦਾ ਬਹਿਤਰੀਨ ਦਰਜਾ ਹਾਸਲ ਕੀਤਾ ਸੀ ਪਰ ਮਲੇਸ਼ੀਆ ਓਪਨ ਸੁਪਰ ਸੀਰੀਜ਼ ਦੇ ਪਹਿਲੇ ਦੌਰੇ ''ਚੋਂ ਬਾਹਰ ਹੋ ਗਈ ਸੀ, ਜਿਸ ਦਾ ਅਸਰ ਉਸ ਦੇ ਦਰਜੇ ''ਤੇ ਪਿਆ। ਸਿੰਧੂ ਹੁਣ ਇਸ ਹਫ਼ਤੇ ਸਿੰਗਾਪੁਰ ਓਪਨ ''ਚ ਖੇਡ ਰਹੀ ਹੈ। ਮਲੇਸ਼ੀਆ ਓਪਨ ''ਚ ਪਹਿਲੇ ਦੌਰੇ ''ਚ ਹਾਰਨ ਵਾਲੀ ਸਾਇਨਾ ਨੇਹਵਾਲ ਦੇ ਦਰਜੇ ''ਤੇ ਹਾਲਾਂਕਿ ਕੋਈ ਬਦਲਾਵ ਨਹੀਂ ਹੋਈਆ ਹੈ ਅਤੇ ਉਹ 9ਵੇਂ ਸਥਾਨ ''ਤੇ ਕਾਇਮ ਹੈ। ਮਹਿਲਾ ਸਿੰਗਲਜ਼ ਦਰਜੇ ''ਚ ਤਾਈਵਾਨ ਦੀ ਤਾਈ ਜੂ. ਯਿੰਗ ਸਿਖਰ ''ਤੇ ਬਣੀ ਹੋਈ ਹੈ। ਪੁਰਸ਼ ਸਿੰਗਲਜ਼ ''ਚ ਅਜੇ ਜੈਰਾਮ 14ਵੇਂ ਸਥਾਨ ਤੋਂ ਬਿਹਤਰੀਨ ਸਥਾਨ ''ਤੇ ਭਾਰਤੀ ਹਨ ਅਤੇ ਕੋਈ ਵੀ ਭਾਰਤੀ ਪੁਰਸ਼ ਖਿਡਾਰੀ ਸਿਖਰ 20 ''ਚ ਸ਼ਾਮਲ ਨਹੀਂ ਹੈ।