ਵਰਲਡ ਐਥਲੈਟਿਕਸ ਐਵਾਰਡ ਦੀ ਦੌੜ ''ਚ ਬੋਲਟ ਅਤੇ ਅਯਾਨਾ

11/11/2016 4:20:06 AM

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਅਤੇ ਓਲੰਪਿਕ ''ਚ ਆਪਣਾ ''ਟ੍ਰਿਪਲ-ਟ੍ਰਿਪਲ'' ਪੂਰਾ ਕਰਨ ਵਾਲਾ ਜਮੈਕਾ ਦਾ ਓਸੈਨ ਬੋਲਟ ਸਾਲ-2016 ਲਈ ਆਈ. ਏ. ਏ. ਐੱਫ. ਵਰਲਡ ਐਥਲੈਟਿਕਸ ਐਵਾਰਡ ਦੀ ਦੌੜ ''ਚ ਸਭ ਤੋਂ ਅੱਗੇ ਹੈ ਜਦਕਿ ਮਹਿਲਾਵਾਂ ''ਚ ਇਥੋਪੀਆ ਦੀ ਅਲਮਾਜ ਅਯਾਨਾ ਫਾਈਨਲਿਸਟਾਂ ''ਚ ਸ਼ਾਮਲ ਹੈ।

ਕੌਮਾਂਤਰੀ ਐਮੇਚਿਓਰ ਐਥਲੈਟਿਕਸ ਫੈੱਡਰੇਸ਼ਨ ਦੇ ਸਾਲਾਨਾ ਐਵਾਰਡ ਦੇ ਹੋਰ ਫਾਈਨਲਿਸਟਾਂ ''ਚ ਬ੍ਰਿਟੇਨ ਦਾ ਮੋਹ ਫਰਾਹ ਅਤੇ ਦੱਖਣੀ ਅਫਰੀਕਾ ਦੇ ਵਾਏਡੇ ਬੈਨ ਨਿਕੇਰਕ ਵੀ ਸ਼ਾਮਲ ਹਨ। ਐਵਾਰਡ ਸਮਾਰੋਹ ਹੋਣ ''ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਰਹਿੰਦਿਆਂ ਆਈ. ਏ. ਏ. ਐੱਫ. ਨੇ ਇਸ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕੀਤਾ ਹੈ। ਸਾਲ ਦੇ ਸਰਵਸ੍ਰੇਸ਼ਠ ਵਿਸ਼ਵ ਐਥਲੈਟਿਕਸ ਐਵਾਰਡਾਂ ਦਾ ਐਲਾਨ ਸਿੱਧੇ ਪ੍ਰਸਾਰਣ ਰਾਹੀਂ ਕੀਤਾ ਜਾਵੇਗਾ। ਸਾਲ ਦੀ ਸਰਵਸ਼੍ਰੇਸ਼ਠ ਐਥਲੀਟ ਲਈ ਮਹਿਲਾਵਾਂ  ''ਚ ਇਥੋਪੀਆ ਦੀ ਅਲਮਾਜ਼ ਆਯਨਾ, ਮਮੈਕਾ ਦਾ ਐਲੇਨ ਥਾਮਪਸਨ ਅਤੇ ਪੋਲੈਂਡ ਦੀ ਅਨੀਤਾ ਲੋਡਾਜਿਕ ਤਿੰਨ ਫਾਈਨਲਿਸ਼ਟ ''ਚ ਸ਼ਾਮਲ ਹੈ।