ਏਸ਼ੀਆਈ ਕੁਸ਼ਤੀ ਪ੍ਰਤੀਯੋਗਿਤਾ : ਅਮਿਤ ਧਨਖੜ ਨੂੰ ਚਾਂਦੀ, ਰਾਹੁਲ ਤੇ ਦੀਪਕ ਨੂੰ ਕਾਂਸੀ

04/24/2019 7:57:35 PM

ਨਵੀਂ ਦਿੱਲੀ : ਭਾਰਤ ਦੇ ਅਮਿਤ ਧਨਖੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨ ਦੇ ਸ਼ਿਆਨ ਵਿਚ ਚਲ ਰਹੀ ਏਸ਼ੀਆਈ ਕੁਸ਼ਤੀ ਪ੍ਰਤੀਯੋਗਿਤਾ ਦੇ 74 ਕਿ.ਗ੍ਰਾ ਫ੍ਰੀ ਸਟਾਈਲ ਵਿਚ ਬੁੱਧਵਾਰ ਚਾਂਦੀ ਤਮਗਾ ਜਿੱਤ ਲਿਆ ਜਦਕਿ ਰਾਹੁਲ ਅਵਾਰੇ ਨੂੰ 61 ਕਿ.ਗ੍ਰਾ ਅਤੇ ਦੀਪਕ ਪੁਨੀਆ ਨੂੰ 86 ਕਿ.ਗ੍ਰਾ ਵਿਚ ਕਾਂਸੀ ਤਮਗਾ ਮਿਲਿਆ। ਵਿਕੀ ਨੇ 92 ਕਿ.ਗ੍ਰਾ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸੁਮਿਤ 125 ਕਿ.ਗ੍ਰਾ ਵਿਚ ਕਾਂਸੀ ਅਤ ਸਤਯਵ੍ਰਤ ਕਾਦਿਆਨ ਨੇ 97 ਕਿ.ਗ੍ਰਾ ਵਿਚ ਕਾਂਸੀ ਤਮਗਾ ਦਿਵਾਇਆ ਸੀ। 

74 ਕਿ.ਗ੍ਰਾ ਦੇ ਕੁਆਲੀਫਿਕੇਸ਼ਨ ਵਿਚ ਅਮਿਤ ਨੇ ਈਰਾਨ ਦੇ ਮੁਹੰਮਦ ਅਸਗਰ, ਕੁਆਰਟਰ ਫਾਈਨਲ ਵਿਚ ਜਾਪਾਨ ਦੇ ਯੂਹੀ ਫੁਜਿਨਾਮੀ ਅਤੇ ਸੈਮੀਫਾਈਨਲ ਵਿਚ ਕਿਰਗਿਸਤਾਨ ਦੇ ਇਲਗੀਜ ਝਾਕਿਪਬੈਕੋਵ ਨੂੰ ਹਰਾਇਆ ਪਰ ਫਾਈਨਲ ਵਿਚ ਉਸ ਨੂੰ ਕਜਾਖਸਤਾਨ ਦੇ ਡੇਨਿਅਰ ਕੇਸਾਨੋਵ ਤੋਂ 0-5 ਨਾਲ ਹਾਰ ਕੇ ਸਬਰ ਕਰਨਾ ਪਿਆ। ਰਾਹੁਲ ਅਵਾਰੇ ਨੇ 61 ਕਿ.ਗ੍ਰਾ ਵਿਚ ਕੋਰੀਆ ਦੇ ਜਿਨਚੋਲ ਕਿਮ ਨੂੰ 9-2 ਨਾਲ ਹਰਾ ਕੇ ਕਾਂਸੀ ਜਿੱਤਿਆ ਜਦਕਿ ਦੀਪਕ ਨੇ 86 ਕਿ.ਗ੍ਰਾ ਵਿਚ ਤਾਜਿਕਿਸਤਾਨ ਕੋਦਿਰੋਵ ਨੂੰ 8-2 ਨਾਲ ਹਰਾ ਕੇ ਕਾਂਸੀ ਜਿੱਤਿਆ। ਰਜਨੀਸ਼ ਨੂੰ 70 ਕਿ.ਗ੍ਰਾ ਦੇ ਪਹਿਲੇ ਦੌਰ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ।