ਕੋਵਿਡ-19 ਕਾਰਨ ਲਾਗੂ ਰੋਕਾਂ ਵਿਚਕਾਰ ਸੀਰੀਆ ''ਚ ਨਵੀਂ ਸੰਸਦ ਲਈ ਵੋਟਿੰਗ

07/19/2020 6:09:26 PM

ਦਮਿਸ਼ਕ- ਕੋਰੋਨਾ ਵਾਇਰਸ ਕਾਰਨ ਲਾਗੂ ਪਾਬੰਦੀਆਂ ਵਿਚਕਾਰ ਸੀਰੀਆ ਵਿਚ ਨਵੀਂ ਸੰਸਦ ਲਈ ਵੋਟਿੰਗ ਹੋ ਰਹੀ ਹੈ। ਵੋਟ ਪਾਉਣ ਤੋਂ ਬਾਅਦ ਸੂਚਨਾ ਮੰਤਰੀ ਇਮਾਦ ਸਾਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਵੋਟ ਇਹ ਦਰਸਾਉਣ ਲਈ ਹੈ ਕਿ ਸੀਰੀਆ 9 ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਨਹੀਂ ਝੁਕੇਗਾ।

ਮਾਰਚ 2011 ਵਿਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿਚ ਤੀਜੀ ਵਾਰ ਚੋਣਾਂ ਹੋ ਰਹੀਆਂ ਹਨ। ਇਸ ਸੰਘਰਸ਼ ਵਿਚ ਚਾਰ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਦੇਸ਼ ਦੀ ਅੱਧੀ ਆਬਾਦੀ ਬੇਘਰ ਹੋ ਗਈ ਹੈ। 

ਉੱਥੇ ਹੀ, 50 ਲੱਖ ਤੋਂ ਜ਼ਿਆਦਾ ਲੋਕ ਗੁਆਂਢੀ ਦੇਸ਼ਾਂ ਵਿਚ ਸ਼ਰਣਾਰਥੀ ਦੇ ਰੂਪ ਵਿਚ ਰਹਿ ਰਹੇ ਹਨ। ਸਮਾਚਾਰ ਏਜੰਸੀ ਸਨਾ ਨੇ ਕਿਹਾ ਕਿ 15 ਮਤਦਾਨ ਜ਼ਿਲ੍ਹਿਆਂ ਵਿਚ 7,400 ਤੋਂ ਜ਼ਿਆਦਾ ਮਤਦਾਨ ਕੇਂਦਰ ਬਣਾਏ ਗਏ ਹਨ। 250 ਮੈਂਬਰੀ ਪੀਪੁਲਸ ਅਸੈਂਬਲੀ ਲਈ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਤਕਰੀਬਨ 1,656 ਉਮੀਦਵਾਰ ਮੈਦਾਨ ਵਿਚ ਹਨ। ਮਤਦਾਨ ਲਈ ਯੋਗ ਵੋਟਰਾਂ ਦੀ ਕੁੱਲ ਗਿਣਤੀ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਸਵੇਰੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦੀ ਪਤਨੀ ਅਸਮਾ ਨੇ ਦਮਿਸ਼ਕ ਦੇ ਇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਪਾਈਆਂ। ਉਨ੍ਹਾਂ ਨੇ ਮਾਸਕ ਪਾਏ ਹੋਏ ਸਨ। ਅਸਦ ਨੇ ਕੋਵਿਡ -19 ਕਾਰਨ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਇਸ ਸਾਲ ਦੋ ਵਾਰ ਸੰਸਦੀ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ। ਖ਼ੁਦ ਅਸਦ ਚੋਣ ਨਹੀਂ ਲੜ ਰਹੇ।

Sanjeev

This news is Content Editor Sanjeev