ਫਿਲੀਪੀਨਜ਼ ਵਿਚ ਝੜਪ ਦੌਰਾਨ ਦੋ ਸ਼ੱਕੀ ਬਾਗੀਆਂ ਦੀ ਮੌਤ

07/12/2020 6:19:05 PM

ਮਨੀਲਾ— ਦੱਖਣੀ ਫਿਲੀਪੀਨਜ਼ ਦੇ ਜਮਬੋਗਾ ਡੈਲ ਨੋਟਰੇ ਵਿਚ ਸੁਰੱਖਿਆ ਬਲਾਂ ਨਾਲ ਹੋਈਆਂ ਝੜਪਾਂ ਵਿਚ ਦੋ ਸ਼ੱਕੀ ਬਾਗ਼ੀ ਮਾਰੇ ਗਏ।
ਫੌਜ ਦੇ ਪੱਛਮੀ ਮਿਡਨਾਓ ਕਮਾਂਡ ਦੇ ਬੁਲਾਰੇ ਮੇਜਰ ਅਰਵਿਨ ਐਨਸਿਨਸ ਨੇ ਐਤਵਾਰ ਨੂੰ ਫੌਜ ਦੇ ਜਵਾਨ ਜਦੋਂ ਸ਼ੁੱਕਰਵਾਰ ਦੁਪਹਿਰ ਜਾਮਬੋਆਂਗੋ ਡੇਲ ਨੋਟਰੋ 'ਚ ਕਾਲਵਿਟ ਸ਼ਹਿਰ ਦੇ ਨਜ਼ਦੀਕ ਜੰਗਲ 'ਚ ਸਥਿਤ ਇਕ ਪਿੰਡ 'ਚ ਘੇਰਾਬੰਦੀ ਕਰ ਰਹੇ ਸਨ, ਤਾਂ ਬਾਗੀ ਧੜੇ ਦੀ ਨਿਊ ਪੀਪਲਜ਼ ਆਰਮੀ ਦੇ ਮੈਂਬਰਾਂ ਨਾਲ ਝੜਪ ਹੋ ਗਈ।

ਉਨ੍ਹਾਂ ਦੱਸਿਆ ਕਿ 45 ਮਿੰਟ ਤੱਕ ਚੱਲੀ ਝੜਪ ਤੋਂ ਬਾਅਦ ਬਾਗੀ ਭੱਜ ਗਏ। ਉਨ੍ਹਾਂ ਕਿਹਾ ਕਿ ਫੌਜ ਨੇ ਘਟਨਾ ਸਥਾਨ 'ਤੇ ਮਾਰੇ ਗਏ ਬਾਗੀਆਂ ਦੀਆਂ ਲਾਸ਼ਾਂ ਅਤੇ ਇਕ ਐੱਮ-16 ਰਾਈਫਲ ਤੇ ਏ. ਕੇ. 17 ਰਾਈਫਲਾਂ ਸਮੇਤ ਗੋਲੀਆਂ ਬਰਾਮਦ ਕੀਤੀਆਂ ਹਨ।

Sanjeev

This news is Content Editor Sanjeev