ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਦੇ ਮੇਅਰ ਲਾਪਤਾ, ਭਾਲ ਮੁਹਿੰਮ ਜਾਰੀ

07/09/2020 7:33:47 PM

ਸੋਲ— ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਦਾ ਮੇਅਰ ਲਾਪਤਾ ਹੋਣ ਦੀ ਖ਼ਬਰ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਕਿਹਾ ਕਿ ਅਧਿਕਾਰੀ ਸੋਲ ਵਿਚ ਉਸ ਸਥਾਨ 'ਤੇ ਮੇਅਰ ਪਾਰਕ ਵੋਨ-ਸੁਨ ਦੀ ਭਾਲ ਕਰ ਰਹੇ ਹਨ ਜਿੱਥੇ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਸਿਗਨਲ ਆਖਰੀ ਵਾਰ ਮਿਲਿਆ ਸੀ।

ਉਨ੍ਹਾਂ ਦੀ ਧੀ ਨੇ ਵੀਰਵਾਰ ਨੂੰ ਪੁਲਸ ਨੂੰ ਬੁਲਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਲਾਪਤਾ ਹਨ। ਪਾਰਕ ਦੇ ਦਫਤਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਦਫਤਰ ਨਹੀਂ ਆਏ ਸਨ। 

ਪੁਲਸ ਅਨੁਸਾਰ ਇਸ ਖੋਜ ਵਿਚ ਲਗਭਗ 700 ਅਧਿਕਾਰੀ, ਤਿੰਨ ਡਰੋਨ ਅਤੇ ਚਾਰ ਪੁਲਸ ਕੁੱਤੇ ਲਗਾਏ ਗਏ ਸਨ। ਪਾਰਕ ਦੇ ਗਾਇਬ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੈ। ਸੋਲ-ਅਧਾਰਿਤ ਐਸਬੀਐਸ ਟੈਲੀਵੀਯਨ ਨੈੱਟਵਰਕ ਨੇ ਦੱਸਿਆ ਕਿ ਪਾਰਕ ਦੇ ਇਕ ਸੈਕਟਰੀ ਨੇ ਬੁੱਧਵਾਰ ਰਾਤ ਨੂੰ 2017 ਵਿਚ ਹੋਏ ਅਣਚਾਹੇ ਸਰੀਰਕ ਸੰਪਰਕ ਵਰਗੇ ਕਥਿਤ ਜਿਨਸੀ ਸ਼ੋਸ਼ਣ ਨੂੰ ਲੈ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

Sanjeev

This news is Content Editor Sanjeev