ਮਿਸਰ ''ਚ 2300 ਸਾਲ ਪੁਰਾਣੇ ਤਾਬੂਤ ''ਚੋਂ ਮਿਲਿਆ ਰਹੱਸਮਈ ਪਾਣੀ, 36 ਹਜ਼ਾਰ ਲੋਕਾਂ ਨੇ ਕੀਤੀ ਮੰਗ

01/29/2021 11:30:14 AM

ਕਾਹਿਰਾ- ਪ੍ਰਾਚੀਨ ਪਿਰਾਮਿਡਾਂ ਦੇ ਦੇਸ਼ ਮਿਸਰ ਵਿਚ ਇਕ ਮਕਬਰੇ ਦੇ ਅੰਦਰੋਂ ਦੋ ਸਾਲ ਪਹਿਲਾਂ ਰਹੱਸਮਈ ਪਾਣੀ ਮਿਲਿਆ ਸੀ। ਇਹ ਖ਼ਾਸ ਪਾਣੀ ਤਕਰੀਬਨ 2300 ਸਾਲ ਪੁਰਾਣੇ ਇਕ ਕਾਲੇ ਰੰਗ ਦੇ ਤਾਬੂਤ ਵਿਚੋਂ ਮਿਲਿਆ ਸੀ। ਇਹ ਪਾਣੀ ਮਿਲਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਤੇ ਹੁਣ 36 ਹਜ਼ਾਰ ਲੋਕ ਇਸ ਨੂੰ ਪੀਣ ਦੀ ਮੰਗ ਕਰ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ ਉੱਤਰੀ ਮਿਸਰ ਦੇ ਅਲੈਕਜ਼ੈਂਡ੍ਰੀਆ ਇਲਾਕੇ ਦੇ ਪੁਰਾਤੱਤਵਵਾਦੀ ਕੰਮ ਕਰ ਰਹੇ ਸਨ ਤੇ ਉਨ੍ਹਾਂ ਨੂੰ ਇਕ ਵਿਸ਼ਾਲ ਮਕਬਰਾ ਨਜ਼ਰ ਆਇਆ ਜੋ ਤਕਰੀਬਨ 10 ਫੁੱਟ ਲੰਬਾ ਸੀ। ਇਸ ਮਕਬਰੇ ਵਿਚ ਤਾਬੂਤ ਸੀ। ਇਸ ਤਾਬੂਤ ਵਿਚੋਂ ਮਮੀ ਨਿਕਲੀ ਜੋ 305 ਈਸਾਪੂਰਵ ਤੋਂ 30 ਈਸਾਪੂਰਵ ਵਿਚਕਾਰ ਸ਼ਾਸਨ ਕਰਨ ਵਾਲੇ ਪਟੋਲੇਮਿਕ ਕਾਲ ਦੀ ਹੈ। ਇਸ ਵਿਚੋਂ 3 ਮਨੁੱਖੀ ਕੰਕਾਲ ਮਿਲੇ। 

ਮੰਨਿਆ ਜਾ ਰਿਹਾ ਹੈ ਕਿ ਇਹ ਕੰਕਾਲ ਫ਼ੌਜੀਆਂ ਦੇ ਸਨ ਜੋ ਬਦਬੂਦਾਰ ਲਾਲ ਪਾਣੀ ਦੇ ਵਿਚਕਾਰ ਰੱਖੇ ਹੋਏ ਸਨ। ਮਿਸਰ ਵਿਚ ਤਾਬੂਤ ਦੇ ਅੰਦਰ ਪਾਣੀ ਮਿਲਣ ਦੀ ਖ਼ਬਰ ਫੈਲਦੇ ਹੀ ਬਵਾਲ ਮਚ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਨੂੰ ਪੀਣ ਨਾਲ ਲੋਕਾਂ ਨੂੰ ਦੈਵੀ ਸ਼ਕਤੀਆਂ ਮਿਲ ਸਕਦੀਆਂ ਹਨ। ਇਸੇ ਲਈ ਲੋਕਾਂ ਨੇ ਆਨਲਾਈਨ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ ਤੇ ਇਸ ਪਾਣੀ ਨੂੰ ਪੀਣੀ ਦੀ ਇਜਾਜ਼ਤ ਮੰਗੀ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਜ਼ਹਿਰੀਲਾ ਵੀ ਹੋ ਸਕਦਾ ਹੈ। 

Lalita Mam

This news is Content Editor Lalita Mam