'996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ

01/19/2021 2:41:10 PM

ਨਵੀਂ ਦਿੱਲੀ - ਚੀਨ ਵਿਚ 996 ਵਰਕ ਕਲਚਰ ਸ਼ੁਰੂ ਹੋ ਗਿਆ ਹੈ। ਚੀਨੀ ਤਕਨੀਕੀ ਕੰਪਨੀਆਂ ਵਿਚ ਜਾਰੀ ਕੀਤੇ ਗਏ ਇਸ ਕਲਚਰ ਪ੍ਰਤੀ ਚੀਨੀ ਨਾਗਰਿਕਾਂ ਵਿਚ ਬਹੁਤ ਰੋਸ ਹੈ। ਈ-ਕਾਮਰਸ ਖੇਤਰ ਵਿਚ ਕੰਮ ਕਰ ਰਹੇ ਮੁਲਾਜ਼ਮ ਕੰਮ ਦੇ ਵਧੇਰੇ ਦਬਾਅ, ਘੱਟ ਤਨਖਾਹ ਅਤੇ ਉਨ੍ਹਾਂ ਨਾਲ ਵਿਤਕਰੇ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਚੀਨ ਵਿਚ ਆਈ.ਟੀ. ਸੈਕਟਰ ਕਰਮਚਾਰੀਆਂ ਲਈ ਸਭ ਤੋਂ ਤਣਾਅ ਵਾਲਾ ਸੈਕਟਰ ਬਣ ਗਿਆ ਹੈ। 996 ਕਾਰਜ ਕਲਚਰ ਵਿਚ ਇੱਕ ਵਿਅਕਤੀ ਹਫ਼ਤੇ ਵਿਚ 6 ਦਿਨ ਸਵੇਰੇ 9 ਵਜੇ ਤੋਂ 9 ਵਜੇ ਤੱਕ ਕੰਮ ਕਰਦਾ ਹੈ।

ਕੋਰੇਨਾ ਲਾਗ ਆਫ਼ਤ ਦੌਰਾਨ ਈ-ਕਾਮਰਸ ਸੈਕਟਰ ਦੇ ਕਰਮਚਾਰੀ ਸਰਦੀਆਂ ਵਿਚ ਵੀ ਬਹੁਤ ਸਾਰੀਆਂ ਸਬਜ਼ੀਆਂ, ਚਾਵਲ, ਮੀਟ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਕਰਦੇ ਸਨ। ਉਨ੍ਹਾਂ ਦੇ ਮਾਲਕ ਅਮੀਰ ਤਾਂ ਬਣ ਗਏ, ਪਰ ਕਾਮਿਆਂ ਦੇ ਘਰ ਦਾ ਚੁੱਲ੍ਹਾ ਬਲਣਾ ਤੱਕ ਮੁਸ਼ਕਲ ਹੋ ਗਿਆ। ਚੀਨ ਵਿਚ ਈ-ਕਾਮਰਸ ਕਰਮਚਾਰੀ ਆਪਣੀ ਤਨਖਾਹ ਅਤੇ ਆਪਣੇ ਆਪ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਇੰਨੇ ਨਾਖੁਸ਼ ਹਨ ਕਿ ਉਹ ਖੁਦਕੁਸ਼ੀ ਕਰ ਰਹੇ ਹਨ। ਅਜਿਹੇ ਹੀ ਇੱਕ ਕੇਸ ਵਿਚ ਅਲੀਬਾਬਾ ਸਮੂਹ ਦੇ ਇੱਕ ਕਰਮਚਾਰੀ ਨੇ ਵਿਰੋਧ ਕਰਦਿਆਂ ਖੁਦਕੁਸ਼ੀ ਕਰ ਲਈ। ਹਾਲਾਂਕਿ ਉਹ ਅਜੇ ਵੀ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ। 

996 ਕਾਰਜ ਸਭਿਆਚਾਰ ਕਾਰਨ 12 ਘੰਟੇ ਕੰਮ ਕਰਦੇ ਹਨ ਮੁਲਾਜ਼ਮ

ਤਕਨੀਕੀ ਕੰਪਨੀਆਂ ਵਿਚ ਵ੍ਹਾਈਟ ਕਾਲਰ ਕਰਮਚਾਰੀਆਂ ਦੀ ਤਨਖਾਹ ਦੂਜੇ ਉਦਯੋਗਾਂ ਨਾਲੋਂ ਵਧੀਆ ਹੈ, ਪਰ ਕਰਮਚਾਰੀਆਂ ਨੂੰ ਹਰ ਰੋਜ਼ 12 ਘੰਟੇ ਤੋਂ ਵੱਧ ਕੰਮ ਕਰਨਾ ਪੈਂਦਾ ਹੈ। ਕਾਮਿਆਂ ਦੀ ਇਸ ਦੁਰਦਸ਼ਾ ਵੱਲ ਉਸ ਵੇਲੇ ਲੋਕਾਂ ਦਾ ਧਿਆਨ ਮਿਲਿਆ ਜਦੋਂ ਈ-ਕਾਮਰਸ ਪਲੇਟਫਾਰਮ ਪਿੰਡਡੂਓ ਦੇ ਦੋ ਕਰਮਚਾਰੀ ਮਾਰੇ ਗਏ ਸਨ। ਚੀਨੀ ਸੋਸ਼ਲ ਮੀਡੀਆ ’ਤੇ ਚਰਚਾ ਚੱਲ ਰਹੀ ਸੀ ਕਿ ਇਨ੍ਹਾਂ ਕਰਮਚਾਰੀਆਂ ਦੀ ਜ਼ਿਆਦਾ ਕੰਮ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਸਮਾਚਾਰ ਏਜੰਸੀ ਸਿਨਹੂਆ ਨੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕੰਮ ਦੇ ਸਮੇਂ ਘਟਾਉਣ ਦੀ ਵਕਾਲਤ ਕੀਤੀ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਕਾਰ ਖਰੀਦਣ ਦਾ ਬਣਾ ਰਹੇ ਹੋ ਪਲਾਨ ਤਾਂ Maruti ਘਰ ਬੈਠੇ ਗਾਹਕਾਂ ਨੂੰ ਦੇ ਰਹੀ ਇਹ ਸਕੀਮ

ਅਲੀਬਾਬਾ ਸਮੂਹ ਦੇ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ

ਅਲੀਬਾਬਾ ਗਰੁੱਪ ਦੀ ਈ-ਕਾਮਰਸ ਕੰਪਨੀ ਏਲੇਮ ਦੇ ਇੱਕ ਡਿਲਿਵਰੀ ਚਾਲਕ ਨੇ ਤਨਖਾਹ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ। ਚੀਨੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਆਤਮ-ਹੱਤਿਆ ਦੀ ਵੀਡੀਓ ’ਚ ਦੇਖਿਆ ਗਿਆ ਹੈ ਕਿ Ele.me ਦੇ ਇਕ ਡਿਲਿਵਰੀ ਡਰਾਈਵਰ ਨੇ ਪੈਸਿਆਂ ਦੀ ਮੰਗ ਕਰਦਿਆਂ ਆਪਣੇ ਆਪ ’ਤੇ ਪੈਟਰੋਲ ਦਾ ਸਪਰੇਅ ਕਰ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਦਿੱਤੀ। ਲੋਕ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਲੁਈਸ ਜਿਨ ਨਾਮ ਦੇ ਇਸ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ

ਡਿਲਿਵਰੀ ਕਰਨ ਵਾਲੇ ਡਰਾਈਵਰਾਂ ਦੀ ਹਾਲਤ ਬਹੁਤ ਖਰਾਬ 

ਚੀਨੀ ਈ-ਕਾਮਰਸ ਕੰਪਨੀਆਂ ਵਿਚ ਆਰਡਰ ਦੇਣ ਵਾਲੇ ਡਰਾਈਵਰਾਂ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਨੂੰ ਹਰ ਦਿਨ ਘੱਟੋ-ਘੱਟ 12 ਘੰਟੇ ਕੰਮ ਕਰਨਾ ਪੈਂਦਾ ਹੈ ਅਤੇ ਇਕ ਵਾਰ ਡਿਲਿਵਰੀ ਦੀ ਬਜਾਏ 10 ਯੁਆਨ ਭਾਵ 1.55 ਡਾਲਰ ਤੋਂ ਘੱਟ ਮਿਹਨਤਾਨਾ ਮਿਲਦਾ ਹੈ। ਦੂਜੇ ਪਾਸੇ ਡਰਾਈਵਰਾਂ ਨੂੰ ਆਰਡਰ ਵਿਚ ਦੇਰੀ ਲਈ 1 ਯੁਆਨ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਜੇ ਗਾਹਕ ਸ਼ਿਕਾਇਤ ਕਰਦਾ ਹੈ ਤਾਂ ਡਰਾਈਵਰਾਂ ਨੂੰ 500 ਯੂਆਨ ਯਾਨੀ 77.30 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਹੋਰ ਤਾਂ ਹੋਰ ਅਜਿਹੇ ਕਰਮਚਾਰੀਆਂ ਨੂੰ ਫੁੱਲ ਟਾਈਮ ਕਾਮਿਆਂ ਦੀ ਤਰ੍ਹਾਂ ਮੈਡੀਕਲ ਬੀਮਾ ਅਤੇ ਹੋਰ ਸਹੂਲਤਾਂ ਵੀ ਨਹੀਂ ਮਿਲਦੀਆਂ।

ਇਹ ਵੀ ਪੜ੍ਹੋ : ਏਲਨ ਮਸਕ ਨੂੰ ਪਛਾੜ ਜੈੱਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਮੁਕੇਸ਼ 

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur