ਇਸ ਕਿਲ੍ਹੇ ''ਚ ਪਾਰਸ ਪੱਥਰ ਦੀ ਜਿੰਨ ਕਰਦੇ ਹਨ ਰਖਵਾਲੀ

12/11/2016 3:20:41 PM

ਜਲੰਧਰ— ਪਾਰਸ ਪੱਥਰ ਦੇ ਬਾਰੇ ਬਹੁਤ ਲੋਕ ਜਾਣਦੇ ਹਨ। ਪਾਰਸ ਪੱਥਰ ਉਹ ਪੱਥਰ ਹੈ ਜਿਸ ਨੂੰ ਛੂਹਣ ਨਾਲ ਲੋਹਾ ਸੋਨਾ ਬਣ ਜਾਂਦਾ ਹੈ। ਇਸ ਨਾਲ ਜੁੜੀਆਂ ਕਈ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ। ਕਿਹਾ ਜਾਂਦਾ ਹੈ ਕਿ ਇਸ ਪੱਥਰ ਨੂੰ ਅੱਜ ਤਕ ਕੋਈ ਨਹੀਂ ਲੱਭ ਸਕਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ''ਚ ਇਕ ਕਿਲ੍ਹਾ ਇਸ ਤਰ੍ਹਾਂ ਦਾ ਵੀ ਹੈ, ਜਿੱਥੇ ਪਾਰਸ ਪੱਥਰ ਮੌਜੂਦ ਹੈ। ਇਸ ਕਾਰਨ ਹਰ ਸਾਲ ਲੋਕ ਇੱਥੇ ਖੁਦਾਈ ਕਰਨ ਦੇ ਲਈ ਆਉਦੇ ਹਨ। 
ਕਿਹਾ ਜਾਂਦਾ ਹੈ ਕਿ ਭੋਪਾਲ ਤੋਂ 50 ਕਿਲੋਮੀਟਰ ਦੂਰ ਰਾਇਸੇਨ ਦੇ ਕਿਲ੍ਹੇ ''ਚ ਪਾਰਸ ਪੱਥਰ ਮੌਜੂਦ ਹੈ। ਇਸ ਪੱਥਰ ਨੂੰ ਪਾਉਣ ਲਈ ਕਈ ਯੁੱਧ ਵੀ ਹੋਏ, ਪਰ ਜਦੋਂ ਰਾਜੇ ਨੂੰ ਲੱਗਿਆ ਕਿ ਇਹ ਪੱਥਰ ਗੁਆਚ ਸਕਦਾ ਹੈ ਤਾਂ ਉਸ ਨੇ ਇਸ ਪੱਥਰ ਨੂੰ ਇੱਥੇ ਮੌਜੂਦ ਤਲਾਬ ''ਚ ਸੁੱਟ ਦਿੱਤਾ।  ਰਾਜੇ ਨੇ ਇਸ ਰਾਜ ਦੇ ਬਾਰੇ ''ਚ ਕਿਸੇ ਨੂੰ ਨਹੀਂ ਦੱਸਿਆ। ਰਾਜੇ ਦੀ ਯੁੱਧ ਲੜਦੇ ਸਮੇਂ ਮੌਤ ਹੋ ਗਈ ਸੀ, ਕਿਲ੍ਹਾ ਇਕਦਮ  ਰਿਹ ਵਿਰਾਨ ਹੋ ਗਿਆ।
ਮੰਨਿਆ ਜਾਂਦਾ ਹੈ ਕਿ ਲੋਕ ਅੱਜ ਵੀ ਰਾਤ ਨੂੰ ਪੱਥਰ ਨੂੰ ਲੱਭਣ ਲਈ ਤਾਂਤਰਿਕਾਂ ਨੂੰ ਲੈ ਕੇ ਜਾਂਦੇ ਹਨ। ਪਰ ਕਿਸੇ ਦੇ ਹੱਥ ਕੁਝ ਨਹੀ ਲੱਗਦਾ। ਬਲਕਿ ਕਈ ਲੋਕ ਇੱਥੇ ਆ ਕੇ ਆਪਣਾ ਮਾਨਸਿਕ ਸੰਤੁਲਣ ਵੀ ਗੁਆ ਲੈਦੇ ਹਨ। ਕਿਉਕਿ ਪੱਥਰ ਦੀ ਰਖਵਾਲੀ ਜਿੰਨ ਕਰਦੇ ਹਨ। ਹੁਣ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਫਿਰ ਵੀ ਲੋਕ ਇਸ ਪੱਥਰ ਨੂੰ ਤਲਾਸ਼ ਕਰਦੇ ਹਨ।