‘ਰੰਗ ਬਦਲਣ ਵਾਲਾ ਡੱਡੂ’

12/09/2020 5:30:16 PM

ਰੰਗ ਬਦਲਣ ਵਾਲੀ ਛਿਪਕਲੀ ਬਾਰੇ ਤਾਂ ਤੁਸੀਂ ਕਦੀ ਨਾ ਕਦੀ ਪੜ੍ਹਿਆ ਅਤੇ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੀ ਰੰਗ ਬਦਲਣ ਵਾਲੇ ਡੱਡੂ ਬਾਰੇ ਸੁਣਿਆ ਹੈ? ਜੀਵ ਵਿਗਿਆਨੀਆਂ ਨੇ ਸਾਲ 2008 ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਡੱਡੂਆਂ ਦੀਆਂ ਕੁਲ 12 ਅਤੇ ਵੱਖ-ਵੱਖ ਕੀੜਿਆਂ-ਮਕੌੜਿਆਂ ਦੀਆਂ 14 ਨਵੀਆਂ ਨਸਲਾਂ ਲੱਭਣ ’ਚ ਸਫਲਤਾ ਹਾਸਲ ਕੀਤੀ ਸੀ। ਇਹ ਨਵੀਆਂ ਨਸਲਾਂ ਦੇਸ਼ ਭਰ ਦੇ 13 ਸੂਬਿਆਂ ’ਚ ਮਿਲੀਆਂ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਉੱਤਰ-ਪੂਰਬ ਦੇ ਸੂਬੇ ਹਨ। ਡੱਡੂਆਂ ਦੀਆਂ ਜ਼ਿਆਦਾਤਰ ਨਸਲਾਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿ਼ਜ਼ੋਰਮ ਅਤੇ ਮਣੀਪੁਰ ’ਚ ਮਿਲੀਆਂ ਸਨ।

ਜੀਵ ਵਿਗਿਆਨੀਆਂ ਨੇ ਡੱਡੂਆਂ ਦੀਆਂ ਜੋ 12 ਨਵੀਆਂ ਨਸਲਾਂ ਦੀ ਖੋਜ ਕੀਤੀ ਹੈ, ਉਨ੍ਹਾਂ ’ਚੋਂ ਡੱਡੂ ਦੀ ਇਕ ਨਸਲ ਅਜਿਹੀ ਵੀ ਹੈ ਜੋ ਗਿਰਗਿਟ ਵਾਂਗ ਆਪਣੇ ਸਰੀਰ ਦਾ ਰੰਗ ਅਤੇ ਧੱਬੇ ਬਦਲਣ ’ਚ ਸਮਰੱਥ ਹੈ। ਇਹ ਨਸਲ ਅਰੁਣਾਚਲ ਪ੍ਰਦੇਸ਼ ਦੇ ਸੁਬਨਸਿਰੀ ਜ਼ਿਲੇ ਦੇ ਜੰਗਲੀ ਖੇਤਰ ’ਚ ਪਾਈ ਗਈ। ਜੀਵ ਵਿਗਿਆਨੀਆਂ ਵਲੋਂ ਇਸ ਨਸਲ ਨੂੰ ‘ਰਾਕਾਫੋਰੌਸ ਸੁਬਾਨਸਿਰੀਏਸਿਸ’ ਵਿਗਿਆਨੀ ਨਾਂ ਦਿੱਤਾ ਗਿਆ ਹੈ।

Lalita Mam

This news is Content Editor Lalita Mam