ਆਨਲਾਈਨ ਗੇਮ ’ਚ ਨੌਜਵਾਨ ਨੇ ਜਿੱਤੇ 1 ਕਰੋੜ, ਲਾਲਚ ’ਚ ਦੋਸਤਾਂ ਨੇ ਕੀਤਾ ਅਗਵਾ

08/12/2022 10:02:21 AM

ਹੁਬਲੀ- ਕਰਨਾਟਕ ਦੇ ਇਕ ਵਿਅਕਤੀ ਨੂੰ ਆਨਲਾਈਨ ਗੇਮ ’ਚ 1 ਕਰੋੜ ਰੁਪਏ ਜਿੱਤਣੇ ਭਾਰੀ ਪੈ ਗਏ। ਆਨਲਾਈਨ ਗੇਮ ਤੋਂ ਮੋਟੀ ਰਕਮ ਜਿੱਤ ਕੇ ਵੀ ਵਿਅਕਤੀ ਮੁਸੀਬਤ ’ਚ ਫਸ ਗਿਆ। ਇਕ ਕਰੋੜ ਦੀ ਰਕਮ ਜਿੱਤਣ ਵਾਲੇ ਵਿਅਕਤੀ ਦੇ ਦੋਸਤਾਂ ਨੇ ਲਾਲਚ ’ਚ ਆ ਕੇ ਅਜਿਹਾ ਕਦਮ ਚੁੱਕਿਆ ਕਿ ਉਸ ਦੀ ਜਾਨ ’ਤੇ ਬਣ ਗਈ। ਜਾਣਕਾਰੀ ਅਨੁਸਾਰ ਹੁਬਲੀ ’ਚ ਗਰੀਬ ਨਵਾਜ਼ ਨਾਂ ਦੇ ਇਕ ਨੌਜਵਾਨ ਨੇ ਆਨਲਾਈਨ ਗੇਮ ’ਚ ਇਕ ਕਰੋੜ ਰੁਪਏ ਦੀ ਰਕਮ ਜਿੱਤੀ ਸੀ। ਜਦੋਂ ਉਸ ਦੇ ਦੋਸਤਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਨਵਾਜ਼ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ। ਪੈਸਿਆਂ ਦੇ ਲਾਲਚ ’ਚ ਦੋਸਤਾਂ ਨੇ ਉਸ ਨੂੰ ਅਗਵਾ ਵੀ ਕਰ ਲਿਆ। ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਨਵਾਜ਼ ਦੇ 7 ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪ੍ਰਵਾਸੀ ਮਜ਼ਦੂਰ ਦਾ ਗੋਲੀ ਮਾਰ ਕੇ ਕਤਲ

ਜਾਨੋਂ ਮਾਰਨ ਦੀ ਧਮਕੀ ਦੇ ਕੇ ਨਵਾਜ਼ ਦੇ ਪਿਤਾ ਤੋਂ ਮੰਗੀ ਫਿਰੌਤੀ

ਪੁਲਸ ਨੇ ਦੱਸਿਆ ਕਿ ਗਰੀਬ ਨਵਾਜ਼ ਨੇ ਆਨਲਾਈਨ ਗੇਮ ’ਚ ਇਕ ਕਰੋੜ ਰੁਪਏ ਜਿੱਤੇ ਸਨ। ਜਦੋਂ ਉਸ ਦੇ ਦੋਸਤਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਨਵਾਜ਼ ਨੂੰ ਅਗਵਾ ਕਰ ਲਿਆ। ਅਗਵਾਕਾਰਾਂ ਨੇ ਨਵਾਜ਼ ਦੇ ਪਿਤਾ ਨੂੰ ਫੋਨ ਕੀਤਾ ਅਤੇ ਉਸ ਤੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਜਦੋਂ ਨਵਾਜ਼ ਦੇ ਪਿਤਾ ਨੇ 1 ਕਰੋੜ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਅਗਵਾਕਾਰਾਂ ਨੇ 15 ਲੱਖ ਰੁਪਏ ਮੰਗੇ। ਅਗਵਾਕਾਰਾਂ ਨੇ ਫਿਰੌਤੀ ਨਾ ਦੇਣ ’ਤੇਗਰੀਬ ਨਵਾਜ਼ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਨਵਾਜ਼ ਦੇ ਪਿਤਾ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਾਜ਼ ਦੀ ਭਾਲ ਲਈ ਵਿਸ਼ੇਸ਼ ਟੀਮ ਬਣਾਈ ਗਈ ਸੀ। ਹੁਬਲੀ-ਧਾਰਵਾੜ ਦੇ ਪੁਲਸ ਕਮਿਸ਼ਨਰ ਲਾਭੂਰਾਮ ਦੀ ਅਗਵਾਈ ਹੇਠ ਨਵਾਜ਼ ਦੇ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha