ਜਬਰ-ਜ਼ਨਾਹ ’ਚ ਨਾਕਾਮ ਰਹਿਣ ’ਤੇ ਨੌਜਵਾਨਾਂ ਨੇ ਔਰਤ ਨੂੰ ਪਿਲਾਈ ਜ਼ਹਿਰ, ਮੌਤ

06/30/2019 6:56:23 PM

ਮਥੁਰਾ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਥਾਣਾ ਬਰਸਾਨਾ ਖੇਤਰ ’ਚ ਜਬਰ-ਜ਼ਨਾਹ ’ਚ ਨਾਕਾਮ ਰਹਿਣ ’ਤੇ ਚਾਰ ਨੌਜਵਾਨਾਂ ਨੇ ਇਕ ਔਰਤ ਨੂੰ ਜ਼ਹਿਰ ਪਿਲਾ ਦਿੱਤੀ, ਜਿਸ ਕਾਰਣ ਉਸ ਦੀ ਹਸਪਤਾਲ ’ਚ ਮੌਤ ਹੋ ਗਈ। ਔਰਤ ਦੇ ਪਤੀ ਨੇ ਪਿੰਡ ਦੇ ਹੀ 4 ਨੌਜਵਾਨਾਂ ’ਤੇ ਇਸ ਸਬੰਧੀ ਦੋਸ਼ ਲਾਇਆ ਹੈ। ਪਤੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਜਬਰ-ਜ਼ਨਾਹ ਦੇ ਯਤਨ ਦੀ ਵੀਡੀਓ ਵੀ ਬਣਾਈ ਤਾਂ ਕਿ ਬਾਅਦ ’ਚ ਉਸ ਨੂੰ ਬਲੈਕਮੇਲ ਕੀਤਾ ਜਾ ਸਕੇ। ਪੁਲਸ ਸੂਤਰਾਂ ਮੁਤਾਬਿਕ 40 ਸਾਲਾ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਇਸ ਮੁਤਾਬਿਕ ਮੌਤ ਜ਼ਹਿਰ ਕਾਰਣ ਹੋਈ ਹੈ।
ਯੂ. ਪੀ. ਦੇ ਸੀਤਾਪੁਰ ’ਚ ਔਰਤ ਨਾਲ ਸਮੂਹਿਕ ਜਬਰ-ਜ਼ਨਾਹ
ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ’ਚ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਐਤਵਾਰ ਦੱਸਿਆ ਕਿ 35 ਸਾਲਾ ਉਕਤ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਪਿੰਡ ਦੇ ਪ੍ਰਧਾਨ ਤੇ 2 ਹੋਰਨਾਂ ਸਾਥੀਆਂ ਨੇ ਜਬਰ-ਜ਼ਨਾਹ ਕੀਤਾ ਹੈ।

Sunny Mehra

This news is Content Editor Sunny Mehra