ਬਦਮਾਸ਼ਾਂ ਨੇ  ਡੀ. ਐੈੱਮ. ਆਫਿਸ ਨਜ਼ਦੀਕ ਨੌਜਵਾਨ ਦੀ ਕੀਤੀ ਹੱਤਿਆ, ਫੈਲੀ ਸਨਸਨੀ

12/12/2017 10:29:46 AM

ਸੁਲਤਾਨਪੁਰ— ਯੂ. ਪੀ. ਸੁਲਤਾਨਪੁਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਡੀ. ਐੈੱਮ. ਆਫਿਸ ਤੋਂ ਕੁਝ ਹੀ ਦੂਰੀ 'ਤੇ ਨੌਜਵਾਨ ਦੀ ਤਾਬੜ-ਤੋੜ ਗੋਲੀਆਂ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਮਾਮਲਾ ਨਗਰ ਕੋਤਵਾਲੀ ਦੇ ਤਿਕੋਨੀਆ ਪਾਰਕ ਦਾ ਹੈ। ਜਿੱਥੇ ਨਗਰਪਾਲਿਕਾ ਕਰਮਚਾਰੀ ਅਜੀਤ ਤਿਵਾੜੀ ਉਰਫ ਦੀਪੂ ਸੋਮਵਾਰ ਨੂੰ ਇਕ ਦੁਕਾਨ 'ਤੇ ਆਪਣੀ ਕਾਰ ਠੀਕ ਕਰਵਾ ਰਿਹਾ ਸੀ। ਉਸ ਦੌਰਾਨ ਮੋਟਰਸਾਈਕਲ ਸਵਾਰ 2 ਬਦਮਾਸ਼ਾਂ ਨੇ ਉਸ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ 'ਚ ਦੀਪੂ ਦੀ ਮੌਕੇ 'ਤੇ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਲੱਗਭਗ ਸਵਾ ਸਾਲ ਪਹਿਲਾਂ ਨਗਰ ਦੇ ਹੀ ਰਹਿਣ ਵਾਲੇ ਫਿਆਜ ਨਾਲ ਦੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ 'ਚ ਅਜੀਤ ਨਾਮਜ਼ਦ ਸੀ ਅਤੇ ਜੇਲ ਗਿਆ ਸੀ। ਲੱਗਭਗ 2 ਮਹੀਨੇ ਪਹਿਲਾਂ ਹੀ ਉਹ ਜੇਲ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਪੁਲਸ ਮੁਤਾਬਕ ਉਸ ਮਾਮਲੇ 'ਚ ਦੀਪੂ ਦੀ ਹੱਤਿਆ ਕੀਤੀ ਗਈ ਹੈ। ਪੁਲਸ ਇਸ ਮਾਮਲੇ ਦੇ ਖੁਲਾਸੇ ਲਈ ਕ੍ਰਾਈਮ ਬ੍ਰਾਂਚ ਤੋਂ ਇਲਾਵਾ 3 ਟੀਮਾਂ ਦਾ ਗਠਨ ਕੀਤਾ ਗਿਆ ਹੈ।