ਕਸ਼ਮੀਰ ''ਚ ਤਾਜ਼ਾ ਹਿੰਸਾ ''ਚ ਨੌਜਵਾਨ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 68 ਹੋਈ

08/24/2016 5:39:50 PM

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ''ਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਤਾਜ਼ਾ ਸੰਘਰਸ਼ਾਂ ''ਚ ਅੱਜ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਅੱਜ ਇਥੇ ਮੌਕੇ ਦੀ ਸਮੀਖਿਆ ਲਈ ਪਹੁੰਚਣ ਦੇ ਦਿਨ ਹੀ ਘਟੀ ਹੈ। ਨੌਜਵਾਨ ਦੀ ਮੌਤ ਦੇ ਨਾਲ ਹੀ ਕਸ਼ਮੀਰ ਘਾਟੀ ''ਚ ਜਾਰੀ ਅਸ਼ਾਂਤੀ ''ਚ ਮਰਨ ਵਾਲੇ ਲੋਕਾਂ ਦੀ ਕੁਲ ਗਿਣਤੀ ਵਧ ਕੇ 68 ਹੋ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਛਾਤੀ ''ਚ ਪਲਾਸਟਿਕ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਆਮਿਰ ਬਸ਼ੀਰ ਨੂੰ ਇਥੇ ਐਸ. ਐਮ.ਐਚ.ਐਸ. ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਪੁਲਵਾਮਾ ਜ਼ਿਲੇ ''ਚ ਪੋਹੂ ਪਿੰਡ ਦਾ ਵਾਸੀ ਸੀ, ਜਿੱਥੇ ਅੱਜ ਸਵੇਰੇ ਸੁਰੱਖਿਆ ਫੋਰਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਾਜ਼ਾ ਸੰਘਰਸ਼ ਹੋਇਆ। ਅੰਤਿਮ ਖਬਰ ਆਉਣ ਤੱਕ ਸੰਘਰਸ਼ਾਂ ''ਚ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਗਈ ਹੈ। ਦੱਖਣੀ ਕਸ਼ਮੀਰ ''ਚ ਅਨੰਤਨਾਗ ਜ਼ਿਲੇ ਦੇ ਕੋਕੇਰਨਾਗ ਇਲਾਕੇ ''ਚ ਸੁਰੱਖਿਆ ਫੋਰਸਾਂ ਨਾਲ ਇਕ ਮੁਕਾਬਲੇ ''ਚ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ 9 ਜੁਲਾਈ ਤੋਂ ਸ਼ੁਰੂ ਹੋਏ ਸੰਘਰਸ਼ਾਂ ''ਚ 68 ਲੋਕਾਂ ਦੇ ਮਾਰੇ ਜਾਣ ਤੋਂ ਇਲਾਵਾ ਕਈ ਹਜ਼ਾਰ ਲੋਕ ਫੱਟੜ ਹੋਏ ਹਨ।