ਦਿੱਲੀ ਚੋਣ ਨਤੀਜਿਆਂ ਦੌਰਾਨ ਸੰਕਟਮੋਚਨ ਮੰਦਰ ਪਹੁੰਚੇ CM ਯੋਗੀ

02/11/2020 2:07:12 PM

ਵਾਰਾਣਸੀ—ਦਿੱਲੀ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਇਕ ਵਾਰ ਫਿਰ ਰਾਜਧਾਨੀ 'ਚ 'ਕੇਜਰੀਵਾਲ ਦੀ ਸਰਕਾਰ' ਬਣਨ ਜਾ ਰਹੀ ਹੈ। ਹੁਣ ਤੱਕ ਦੇ ਰੁਝਾਨਾਂ 'ਚ ਆਮ ਆਦਮੀ ਪਾਰਟੀ ਦੇ ਕਦਮ ਜਿੱਤ ਵੱਲ ਵੱਧਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਜਿੱਥੇ ਭਾਜਪਾ ਹੁਣ ਤੱਕ 12 ਸੀਟਾਂ 'ਤੇ ਸਿਮਟੀ ਬੈਠੀ ਹੈ, ਉੱਥੇ ਹੀ ਚੋਣ ਪ੍ਰਚਾਰ ਦੌਰਾਨ ਹੀ ਆਪਣੇ ਆਪ ਨੂੰ ਸਰੰਡਰ ਕਰ ਚੁੱਕੀ ਕਾਂਗਰਸ ਦਾ ਫਿਰ ਤੋਂ ਸਪੂੜਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਚੋਣ ਨਤੀਜਿਆਂ ਦੌਰਾਨ ਹੀ ਅੱਜ ਭਾਵ ਮੰਗਲਵਾਰ ਨੂੰ ਦਿੱਲੀ 'ਚ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਚਾਨਕ ਵਾਰਾਣਸੀ 'ਚ ਸੰਕਟਮੋਚਨ ਦੇ ਦਰਬਾਰ 'ਚ ਮੱਥਾ ਟੇਕਣ ਪਹੁੰਚੇ ਅਤੇ ਪੂਜਾ ਕੀਤੀ। ਇੱਥੇ ਪੂਜਾ ਕਰਨ ਤੋਂ ਬਾਅਦ ਸੀ.ਐੱਮ. ਯੋਗੀ ਮੰਦਰ ਤੋਂ ਬਾਹਰ ਨਿਕਲੇ ਤਾਂ ਦਿੱਲੀ ਚੋਣ ਨਤੀਜਿਆਂ ਦੇ ਸਵਾਲ 'ਤੇ ਹੱਥ ਜੋੜਦੇ ਹੋਏ ਗੱਡੀ 'ਚ ਬੈਠ ਗਏ ਅਤੇ ਉੱਥੋ ਚਲੇ ਗਏ।

ਦੱਸਣਯੋਗ ਹੈ ਕਿ ਦਿੱਲੀ ਚੋਣਾਂ 'ਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਾਫੀ ਮਿਹਨਤ ਕੀਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ 'ਚ 1 ਤੋਂ 4 ਫਰਵਰੀ ਤੱਕ 12 ਰੈਲੀਆਂ ਕੀਤੀਆਂ ਸੀ।

Iqbalkaur

This news is Content Editor Iqbalkaur