ਕਬੀਬ ਦੀ ਮਜ਼ਾਰ ''ਤੇ ਯੋਗੀ ਨੇ ਟੋਪੀ ਪਹਿਣਨ ਤੋਂ ਕੀਤਾ ਇਨਕਾਰ

06/28/2018 11:46:44 AM

ਨਵੀਂ ਦਿੱਲੀ— ਯੂ.ਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਪੀ.ਐਮ ਮੋਦੀ ਦੇ ਦੌਰੇ ਤੋਂ ਇਕ ਦਿਨ ਪਹਿਲੇ ਮਜਹਰ 'ਚ ਜਾ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸੀ.ਐਮ ਯੋਗੀ ਕਬੀਰ ਦੀ ਮਜ਼ਾਰ 'ਤੇ ਗਏ। ਮਜ਼ਾਰ ਪੁੱਜਣ 'ਤੇ ਉਥੇ ਦੇ ਗਾਰਡੀਅਨ ਨੇ ਉਨ੍ਹਾਂ ਨੂੰ ਕਬੀਰ ਟੋਪੀ ਪਹਿਣਾਉਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਯੋਗੀ ਨੇ ਟੋਪੀ ਪਹਿਣਨ ਤੋਂ ਇਨਕਾਰ ਕਰ ਦਿੱਤਾ। 


ਪੀ.ਐਮ ਦੇ ਦੌਰੇ ਤੋਂ ਇਕ ਦਿਨ ਪਹਿਲੇ ਬੁੱਧਵਾਰ ਨੂੰ ਮੁੱਖਮੰਤਰੀ ਯੋਗੀ ਆਦਿਤਿਆਨਾਥ ਮਜਹਰ ਪੁੱਜੇ ਸਨ। ਉਥੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨਾਲ ਬੈਠਕ ਕਰਕੇ ਪੀ.ਐਮ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਜਾਣਕਾਰੀ ਲਈ। ਇਲਾਕੇ 'ਚ ਮੰਗਲਵਾਰ ਨੂੰ ਭਾਰੀ ਬਾਰਸ਼ ਕਾਰਨ ਰੈਲੀ ਸਥਾਨ 'ਚ ਪਾਣੀ ਭਰ ਗਿਆ ਹੈ, ਜਿਸ ਨੂੰ ਖਤਮ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।