ਰੋਜ਼ਾਨਾ ਯੋਗਾ ਕਰਨ ਨਾਲ ਜਵਾਨ ਰੱਖਿਆ ਜਾ ਸਕਦੈ ਦਿਮਾਗ

01/15/2018 11:32:59 PM

ਨਵੀਂ ਦਿੱਲੀ— ਰੋਜ਼ਾਨਾ ਯੋਗਾ ਕਰਨ ਨਾਲ ਦਿਮਾਗ ਦੀ ਉਮਰ ਵਧਣ ਤੋਂ ਰੋਕੀ ਜਾ ਸਕਦੀ ਹੈ ਤੇ ਇਹ ਜਵਾਨ ਬਣੇ ਰਹਿਣ 'ਚ ਤੁਹਾਡੀ ਮਦਦ ਕਰ ਸਕਦਾ ਹੈ। ਡਿਫੈਂਸ ਇੰਸਟੀਚਿਊਟ ਆਫ ਫਿਜ਼ੀਓਲਾਜੀ ਐਂਡ ਅਲਾਇਡ ਸਾਇੰਸਜ਼ (ਡੀ. ਆਈ. ਪੀ. ਏ. ਐੱਸ.) ਦੇ ਖੋਜਕਰਤਾਵਾਂ ਨੇ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਹੈ ਕਿ ਦਿਮਾਗ 'ਚ ਪੈਦਾ ਹੋਣ ਵਾਲੇ ਨਿਊਰੋਟ੍ਰਾਫਿਕ ਕਾਰਕਾਂ ਰਾਹੀਂ ਹੋਣ ਵਾਲੇ ਉਮਰ ਸਬੰਧੀ ਵਿਕਾਰਾਂ ਨੂੰ ਰੋਕਣ 'ਚ ਮਦਦ ਮਿਲ ਸਕਦੀ ਹੈ। ਖੋਜਕਰਤਾਵਾਂ ਅਨੁਸਾਰ 20 ਤੋਂ 30 ਦੀ ਉਮਰ ਤੱਕ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ। ਇਸ ਦੇ ਬਾਅਦ ਦਿਮਾਗ ਦਾ ਵਿਕਾਸ ਰੁਕ ਜਾਂਦਾ ਹੈ ਤੇ 40 ਦੀ ਉਮਰ ਦੇ ਬਾਅਦ ਇਸ 'ਚ ਕਮੀਆਂ ਆਉਣ ਲੱਗਦੀਆਂ ਹਨ। ਅਧਿਐਨ ਦੇ ਨਤੀਜੇ ਅਨੁਸਾਰ ਦਿਮਾਗ ਦੀ ਉਮਰ 'ਤੇ ਯੋਗਾ ਦਾ ਸਕਾਰਾਤਮਕ ਅਸਰ ਪੈਂਦਾ ਹੈ।