ਯੋਗ ਚੰਗੀ ਸਿਹਤ ਅਤੇ ਜਨ ਕਲਿਆਣ ਦੀ ਦਿਸ਼ਾ ''ਚ ਦੁਨੀਆ ਨੂੰ ਕਰ ਰਿਹੈ ਇਕਜੁਟ : PM ਮੋਦੀ

03/26/2022 12:12:39 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਯੋਗ ਚੰਗੀ ਸਿਹਤ ਅਤੇ ਜਨ ਕਲਿਆਣ ਦੀ ਦਿਸ਼ਾ 'ਚ ਦੁਨੀਆ ਨੂੰ ਇਕਜੁਟ ਕਰ ਰਿਹਾ ਹੈ। ਉਨ੍ਹਾਂ ਨੇ 114 ਦੇਸ਼ਾਂ ਦੇ ਲੋਕਾਂ ਲਈ ਯੋਗ ਸੈਸ਼ਨ ਆਯੋਜਿਤ ਕਰਨ ਦੇ ਦੋਹਾ 'ਚ ਭਾਰਤੀ ਦੂਤਘਰ ਦੀ 'ਮਹਾਨ ਕੋਸ਼ਿਸ਼' ਦੀ ਸ਼ਲਾਘਾ ਕੀਤੀ। ਮੋਦੀ ਨੇ ਆਪਣੇ ਟਵੀਟ 'ਚ ਗੁਜਰਾਤ ਦੇ ਜਾਮਨਗਰ 'ਚ 'ਡਬਲਿਊ.ਐੱਚ.ਓ. ਗਲੋਬਲ ਸੈਂਟਰ ਫਾਰ ਟਰੇਡਿਸ਼ਨਲ ਮੇਡਿਸੀਨ' ਦੀ ਸਥਾਪਨਾ ਲਈ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨਾਲ 'ਮੇਜ਼ਬਾਨ ਦੇਸ਼ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਵਾਲੇ ਆਯੂਸ਼ ਮੰਤਰਾਲਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਨੂੰ ਅਜਿਹੇ ਆਧੁਨਿਕ ਕੇਂਦਰ ਦਾ ਸਥਾਨ ਬਣਨ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਕਿਹਾ,''ਇਹ ਕੇਂਦਰ ਇਕ ਸਿਹਤਮੰਦ ਧਰਤੀ ਬਣਾਉਣ ਅਤੇ ਗਲੋਬਲ ਭਲਾਈ ਲਈ ਸਾਡੀਆਂ ਰਵਾਇਤੀ ਪ੍ਰਥਾਵਾਂ ਦਾ ਲਾਭ ਉਠਾਉਣ 'ਚ ਯੋਗਦਾਨ ਦੇਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਰਵਾਇਤੀ ਦਵਾਈਆਂ ਵਿਸ਼ਵ ਪੱਧਰ 'ਤੇ ਬਹੁਤ ਲੋਕਪ੍ਰਿਯ ਹਨ। ਉਨ੍ਹਾਂ ਕਿਹਾ ਕਿ ਡਬਲਿਊ.ਐੱਚ.ਓ. ਕੇਂਦਰ ਸਮਾਜ 'ਚ ਜਨ ਸਿਹਤ ਕਲਿਆਣ ਨੂੰ ਵਧਾਉਣ 'ਚ ਇਕ ਲੰਬਾ ਸਫ਼ਰ ਤੈਅ ਕਰੇਗਾ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਉਹ ਅਤੇ ਭਾਰਤ ਸਰਕਾਰ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਮਾਧਿਅਮ ਨਾਲ ਰਵਾਇਤੀ ਦਵਾਈਆਂ ਦੀ ਸਮਰੱਥਾ ਵਧਾਉਣ ਲਈ 'ਡਬਲਿਊ.ਐੱਚ.ਓ. ਗਲੋਬਲ ਸੈਂਟਰ ਫਾਰ ਟਰੇਡਿਸ਼ਨਲ ਮੇਡਿਸੀਨ' ਦੀ ਸਥਾਪਨਾ ਨੂੰ ਲੈ ਕੇ ਸਹਿਮਤ ਹੋਏ ਹਨ।

DIsha

This news is Content Editor DIsha