ਯੋਗਾ : ‘ਰਿਵਰਸ ਬ੍ਰੀਦਿੰਗ’ ਦੇ ਫਾਇਦੇ ਜਾਣੋ

02/12/2020 1:13:09 AM

ਨਵੀਂ ਦਿੱਲੀ (ਸਾ. ਟਾ.)-ਅੱਜ ਦੇ ਦੌਰ ’ਚ ਲੋਕ ਆਪਣੀ ਸਿਹਤ ਨੂੰ ਲੈ ਕੇ ਬਹੁਤ ਜਾਗਰੂਕ ਹੋ ਗਏ ਹਨ। ਕੋਈ ਫਿਟ ਰਹਿਣ ਲਈ ਜਿਮ ਜਾਂਦਾ ਹੈ ਤਾਂ ਕੋਈ ਯੋਗਾ ਦਾ ਸਹਾਰਾ ਲੈਂਦਾ ਹੈ। ਤੁਹਾਡੇ ਵਿਚੋਂ ਵੀ ਬਹੁਤ ਸਾਰੇ ਲੋਕ ਰੋਜ਼ਾਨਾ ਯੋਗਾ ਕਰਦੇ ਹੋਣਗੇ। ਇਸ ਵਿਚ ਤੁਸੀਂ ਕਈ ਤਰ੍ਹਾਂ ਦੇ ਆਸਨ ਜਾਂ ਕਹਿ ਲਓ ਕਿ ਐਕਸਰਸਾਈਜ਼ ਕਰਦੇ ਹੋਣਗੇ ਅਤੇ ਇਨ੍ਹਾਂ ਸਾਰਿਆਂ ਦੇ ਆਪਣੇ-ਆਪਣੇ ਫਾਇਦੇ ਹਨ ਪਰ ਇਸ ਰਿਪੋਰਟ ’ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਿਵਰਸ ਬ੍ਰੀਦਿੰਗ ਦੇ ਫਾਇਦਿਆਂ ਬਾਰੇ। ਰਿਵਰਸ ਬ੍ਰੀਦਿੰਗ ਦਾ ਮਤਲਬ ਸਾਹ ਅੰਦਰ ਖਿੱਚਣ ਨਾਲ ਹੈ। ਸਾਹ ਅੰਦਰ ਖਿੱਚਣਾ ਅਤੇ ਫਿਰ ਬਾਹਰ ਛੱਡਣਾ ਇਹ ਯੋਗਾ ਦੀ ਇਕ ਅਹਿਮ ਐਕਸਰਸਾਈਜ਼ ਹੈ।

ਇਸੇ ’ਤੇ ਰਿਵਰਸ ਬ੍ਰੀਦਿੰਗ ਦੇ ਫਾਇਦਿਆਂ ਬਾਰੇ ਤੁਹਾਨੂੰ ਇਸ ਰਿਪੋਰਟ ’ਚ ਦੱਸ ਰਹੇ ਹਾਂ-
ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ : ਯੋਗਾ ਐਕਸਪਰਟਸ ਦੇ ਮੁਤਾਬਕ ਰੋਜ਼ਾਨਾ ਰਿਵਰਸ ਬ੍ਰੀਦਿੰਗ ਕਰਨ ਨਾਲ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਜਦੋਂ ਤੁਸੀਂ ਨੱਕ ਰਾਹੀਂ ਸਾਹ ਅੰਦਰ ਖਿੱਚਦੇ ਹੋ ਤਾਂ ਤੁਹਾ਼ਡੇ ਪੇਟ ਦੇ ਮਸਲਸ ਤੱਕ ਅਸਰ ਜਾਂਦਾ ਹੈ ਅਤੇ ਜਦੋਂ ਤੁਸੀਂ ਹੌਲੀ-ਹੌਲੀ ਸਾਹ ਛੱਡਦੇ ਹੋ ਤਾਂ ਇਸ ਮਸਲਸ ਨੂੰ ਆਰਾਮ ਮਿਲਦਾ ਹੈ। ਇਸੇ ਤਰ੍ਹਾਂ ਲਗਾਤਾਰ ਕਰਨ ਨਾਲ ਇਨ੍ਹਾਂ ਨੂੰ ਮਜ਼ਬੂਤੀ ਮਿਲਦੀ ਹੈ।
ਸਟ੍ਰਾਂਗ ਇਮਿਊਨ ਸਿਸਟਮ : ਇਹ ਮੰਨਿਆ ਜਾਂਦਾ ਹੈ ਕਿ ਰਿਵਰਸ ਬ੍ਰੀਦਿੰਗ ਬਾਡੀ ’ਚ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਪਹੁੰਚਾਉਣ ’ਚ ਮਦਦ ਕਰਦਾ ਹੈ, ਜਿਸ ਨਾਲ ਸਾਰੇ ਬਾਡੀ ਪਾਰਟਸ ਬਿਹਤਰ ਢੰਗ ਨਾਲ ਕੰਮ ਕਰਦੇ ਹਨ। ਜਦੋਂ ਸਰੀਰ ’ਚ ਜ਼ਿਆਦਾ ਮਾਤਰਾ ’ਚ ਆਕਸੀਜਨ ਆਉਂਦੀ ਹੈ ਤਾਂ ਇਹ ਸਾਡੇ ਟਿਸ਼ੂ ਅਤੇ ਸੈੱਲਸ ’ਤੇ ਪਹੁੰਚਦੀ ਹੈ, ਜਿਸ ਨਾਲ ਸਾਡਾ ਇਮਿਊਨ ਸਿਸਟਸ ਮਜ਼ਬੂਤ ਹੁੰਦਾ ਹੈ। ਇਸ ਤਰ੍ਹਾਂ ਖਤਰਨਾਕ ਬੈਕਟੀਰੀਆ ਅਤੇ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਫੇਫੜਿਆਂ ਦੀ ਸਮਰੱਥਾ ਵਧੇਗੀ : ਰਿਵਰਸ ਬ੍ਰੀਦਿੰਗ ਤਕਨੀਕ ਨਾਲ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਸਾਡੇ ਫੇਫੜਿਆਂ ਤਕ ਪਹੁੰਚਦੀ ਹੈ, ਜਿਸ ਨਾਲ ਇਸ ਦੀ ਸਮਰੱਥਾ ਵਧਦੀ ਹੈ। ਇਸ ਨਾਲ ਸਾਡੇ ਫੇਫੜੇ ਚੰਗੀ ਤਰ੍ਹਾਂ ਖੁੱਲ੍ਹ ਜਾਂਦੇ ਹਨ ਅਤੇ ਆਕਸੀਜਨ ਭਰਨ ਲਈ ਚੰਗੀ ਸਪੇਸ ਮਿਲ ਜਾਂਦੀ ਹੈ।
ਸਟ੍ਰੈੱਸ ਘੱਟ ਹੋਵੇਗਾ : ਜੇਕਰ ਤੁਸੀਂ ਆਏ ਦਿਨ ਬੀਮਾਰ ਰਹਿੰਦੇ ਹੋ ਤਾਂ ਸਟ੍ਰੈੱਸ ਇਸ ਦਾ ਕਾਰਣ ਹੋ ਸਕਦਾ ਹੈ। ਜੇਕਰ ਤੁਹਾਨੂੰ ਸਟ੍ਰੈੱਸ ਰਹਿੰਦੀ ਹੈ ਤਾਂ ਇਸ ਨਾਲ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਏਗਾ ਅਤੇ ਤੁਸੀਂ ਜਲਦੀ ਬੀਮਾਰ ਹੋਣ ਲੱਗੋਗੇ। ਅਜਿਹੇ ’ਚ ਰਿਵਰਸ ਬ੍ਰੀਦਿੰਗ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦੀ ਹੈ ਅਤੇ ਸਟ੍ਰੈੱਸ ਲੇਵਲ ਘੱਟ ਕਰਦੀ ਹੈ।

Sunny Mehra

This news is Content Editor Sunny Mehra