ਕਾਂਗਰਸ ਨੇਤਾ ਦਾ ਯਾਸੀਨ ਮਲਿਕ ਨੂੰ ਸਮਰਥਨ, ਕੇਂਦਰ ਸਰਕਾਰ ''ਤੇ ਖੜ੍ਹੇ ਕੀਤੇ ਸਵਾਲ

04/27/2019 12:01:04 PM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਪੀ.ਸੀ. ਚਾਕੋ ਨੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੇ ਬਹਾਨੇ ਕੇਂਦਰ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਚਾਕੋ ਨੇ ਕਿਹਾ ਕਿ ਜਿਸ ਵਿਅਕਤੀ 'ਚ ਆਤਮ ਸਨਮਾਨ ਹੋਵੇਗਾ, ਉਹ ਮਲਿਕ ਦੀ ਤਰ੍ਹਾਂ ਹੀ ਵਤੀਰਾ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯਾਸੀਨ ਮਲਿਕ ਬਹੁਤ ਸਾਹਸੀ ਹਨ ਅਤੇ ਨਵੀਂ ਦਿੱਲੀ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਡਰਾ ਨਹੀਂ ਸਕਦੀ। ਚਾਕੋ ਨੇ ਮਲਿਕ ਦੇ ਆਤਮ ਸਮਰਪਣ ਨਾ ਕਰਨ ਦਾ ਸਮਰਥਨ ਕਰਦੇ ਹੋਏ ਕਿਹਾ,''ਇਕ ਦੋਸ਼ੀ ਕਰਾਰ ਦਿੱਤੇ, ਇਕ ਦੋਸ਼ੀ ਪ੍ਰਗਿਆ ਠਾਕੁਰ ਚੋਣ ਲੜ ਸਕਦੀ ਹੈ ਤਾਂ ਵੱਖਵਾਦ ਦੇ ਨਾਂ 'ਤੇ ਦਿੱਲੀ ਯਾਸੀਨ ਮਲਿਕ ਨੂੰ ਬੰਦੂਕ ਦੀ ਨੌਕ 'ਤੇ ਸਰੰਡਰ ਕਰਨ ਲਈ ਕਿਵੇਂ ਕਹਿ ਸਕਦੀ ਹੈ, ਜਿਸ 'ਤੇ ਕਿਸੇ ਕੋਲ ਵੀ ਆਤਮ ਸਨਮਾਨ ਹੈ, ਉਹ ਅਜਿਹੀ ਹੀ ਪ੍ਰਤੀਕਿਰਿਆ ਦੇਵੇਗਾ, ਜਿਸ ਤਰ੍ਹਾਂ ਦੀ ਸ਼੍ਰੀਮਾਨ ਮਲਿਕ ਨੇ ਦਿੱਤੀ।''

ਚਾਕੋ ਨੇ ਮਲਿਕ ਦੇ ਵਿਚਾਰਾਂ ਤੋਂ ਅਸਹਿਮਤੀ ਜ਼ਾਹਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ,''ਅਸੀਂ ਵੀ ਯਾਸੀਨ ਦੇ ਵਿਚਾਰਾਂ ਅਤੇ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੇ ਹਾਂ। ਮਲਿਕ ਨੇ ਜਿਸ ਤਰ੍ਹਾਂ ਦਾ ਸਾਹਸ ਦਿਖਾਇਆ ਹੈ, ਉਸ ਦੀ ਸਾਰਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਨਵੀਂ ਦਿੱਲੀ (ਕੇਂਦਰ ਸਰਕਾਰ) ਕਿਸੇ ਨੂੰ ਡਰਾ ਨਹੀਂ ਸਕਦਾ। ਭਾਰਤ ਇਕ ਲੋਕਤੰਤਰੀ ਦੇਸ਼ ਹੈ।''

ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਦੇ ਦੋਸ਼ੀ ਯਾਸੀਨ ਮਲਿਕ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਤੋਂ ਇਕ ਹੋਰ ਝਟਕਾ ਮਿਲਿਆ ਹੈ। ਹਾਈ ਕੋਰਟ ਨੇ ਯਾਸੀਨ ਵਿਰੁੱਧ ਚੱਲ ਰਹੇ 30 ਸਾਲ ਪੁਰਾਣੇ ਕਤਲ-ਅਗਵਾ ਕੇਸ ਦੀ ਸੁਣਵਾਈ ਸ਼੍ਰੀਨਗਰ 'ਚ ਕਰਨ ਦੀ ਅਰਜ਼ੀ ਨੂੰ ਦਾਖਲ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਹੁਣ ਦਿੱਲੀ 'ਚ ਹੀ ਹੋਵੇਗੀ। ਦਿੱਲੀ ਦੀ ਤਿਹਾੜ ਜੇਲ 'ਚ ਬੰਦ ਮਲਿਕ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਨੇ ਇਕ ਹੋਰ ਝਟਕਾ ਦਿੱਤਾ ਹੈ। ਯਾਸੀਨ ਨੇ 30 ਸਾਲ ਪੁਰਾਣੇ ਅਗਵਾ-ਕਤਲ ਕੇਸ ਦੀ ਸੁਣਵਾਈ ਸ਼੍ਰੀਨਗਰ 'ਚ ਹੀ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ। ਹੁਣ ਇਸ ਕੇਸ ਦੀ ਸੁਣਵਾਈ ਦਿੱਲੀ ਦੀ ਹੀ ਸੀ.ਬੀ.ਆਈ. ਕੋਰਟ 'ਚ ਚੱਲੇਗੀ।

DIsha

This news is Content Editor DIsha