ਗੱਧਿਆਂ ਦੀ ਪਿੱਠ ''ਤੇ ਲਿੱਖ ਦਿੱਤਾ ਲਾਲੂ, ਨਿਤੀਸ਼, ਮੁਲਾਇਮ ਦਾ ਨਾਂ

11/26/2015 1:35:48 PM

ਉਜੈਨ- ਸ਼ਿਪ੍ਰਾ ਤੱਟ ''ਤੇ ਕਾਰਤਿਕ ਮਹੀਨੇ ਦੀ ਏਕਾਦਸ਼ੀ ''ਤੇ ਲੱਗਣ ਵਾਲਾ ਰਵਾਇਤੀ ਗੱਧਿਆਂ ਦਾ ਮੇਲਾ ਇੱਥੇ ਸ਼ੁਰੂ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਮੇਲੇ ''ਚ ਬਿਹਾਰ ''ਚ ਮਹਾਗਠਜੋੜ ਦੀ ਜਿੱਤ ਦਾ ਅਸਰ ਨਜ਼ਰ ਆ ਰਿਹਾ ਹੈ। ਚਰਚਿਤ ਫਿਲਮੀ ਸਿਤਾਰਿਆਂ ਦੀ ਬਜਾਏ ਗੱਧਿਆਂ ''ਤੇ ਲਾਲੂ, ਨਿਤੀਸ਼, ਮੁਲਾਇਮ ਜਾਂ ਮਾਇਆ ਲਿਖਿਆ ਨਜ਼ਰ ਆ ਰਿਹਾ ਹੈ। ਦਰਅਸਲ ਪਛਾਣ ਲਈ ਵਪਾਰੀ ਗੱਧਿਆਂ ਦਾ ਨਾਮਕਰਨ ਕਰਦੇ ਹਨ। ਇਙ ਨਾਂ ਇਨ੍ਹਾਂ ''ਤੇ ਲਿੱਖ ਦਿੱਤਾ ਜਾਂਦਾ ਹੈ।
ਉਜੈਨ ''ਚ ਕਾਰਤਿਕ ਮੇਲਾ ਮੈਦਾਨ ਕੋਲ ਬਡਨਗਰ ਰੋਡ ''ਤੇ ਗੱਧਿਆਂ ਦਾ ਮੇਲਾ ਲੱਗਦਾ ਹੈ। ਵਪਾਰੀਆਂ ਅਨੁਸਾਰ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਸਮੇਤ ਹੋਰ ਸੂਬਿਆਂ ਦੇ ਵਪਾਰੀ ਵੀ ਆਉਂਦੇ ਹਨ। ਉਮਰ ਦੇ ਹਿਸਾਬ ਨਾਲ ਗੱਧਿਆਂ ਦੀ ਕੀਮਤ ਲਗਾਈ ਜਾਂਦੀ ਹੈ। ਵਪਾਰੀ ਗੱਧਿਆਂ ਨੂੰ ਖੂਬ ਸਜਾ ਕੇ ਲਿਆਉਂਦੇ ਹਨ।

Disha

This news is News Editor Disha