ਵਿਸ਼ਵ ਵਾਤਾਵਰਣ ਦਿਵਸ: ਭਾਰਤ ਸਰਕਾਰ ਦੀ ਅਨੋਖੀ ਪਹਿਲ ਦਾ ਹਿੱਸਾ ਬਣੇ PM ਮੋਦੀ ਤੋਂ ਲੈ ਕੇ ਕੇਂਦਰੀ ਮੰਤਰੀ

06/05/2019 2:11:30 PM

ਨਵੀਂ ਦਿੱਲੀ—ਹਰ ਸਾਲ 5 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਣ ਦਿਵਸ ਨੂੰ ਲੈ ਕੇ ਇਸ ਵਾਰ ਭਾਰਤ ਸਰਕਾਰ ਨੇ ਖਾਸ ਤਿਆਰੀਆਂ ਕੀਤੀਆਂ ਹਨ। ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ 4 ਜੂਨ ਦੀ ਸ਼ਾਮ ਨੂੰ ਇੱਕ ਪ੍ਰੋਗਰਾਮ ਸੈਲਫੀ ਵਿਦ ਸੈਪਲਿੰਗ ( #SelfieWithSapling) ਲਾਂਚ ਕੀਤਾ। ਇਸ ਦੇ ਤਹਿਤ ਉਨ੍ਹਾਂ ਨੇ ਦੇਸ਼ ਦੇ ਹਰ ਵਿਅਕਤੀ ਨੂੰ ਅੱਜ ਦੇ ਦਿਨ ਇੱਕ ਰੁੱਖ ਲਗਾ ਕੇ ਉਸ ਦੀ ਸੈਲਫੀ ਇਸ ਹੈਸ਼ਟੈਗ ਨਾਲ ਪਾਉਣ ਲਈ ਕਿਹਾ ਸੀ। ਇਸ ਦੇ ਤਹਿਤ ਅੱਜ ਦੇਸ਼ ਦੇ ਕਈ ਹੋਰ ਮੰਤਰੀਆਂ ਨੂੰ ਵੀ ਰੁੱਖ ਲਗਾਉਂਦੇ ਹੋਏ ਦੇਖਿਆ ਗਿਆ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੁਦ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦੀ ਜਿਨ੍ਹਾਂ ਨੇ ਰੁੱਖ ਲਗਾਉਂਦੇ ਹੋਏ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ ਅਤੇ ਦੇਸ਼ ਵਾਸੀਆਂ ਲਈ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਵਾਤਾਵਰਣ ਦੀ ਸੁਰੱਖਿਆ ਕਰਨਾ ਅਤੇ ਸੁਧਾਰ ਇੱਕ ਮੁੱਖ ਮੁੱਦਾ ਹੈ, ਜੋ ਪੂਰੀ ਦੁਨੀਆ 'ਚ ਲੋਕਾਂ ਦੀ ਭਲਾਈ ਅਤੇ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦਿਵਸ ਤੋਂ ਸਾਨੂੰ ਵਾਤਾਵਰਣ ਨੂੰ ਸੁਰੱਖਿਅਤ ਰੁੱਖਣ ਅਤੇ ਵਧਾਉਣ 'ਚ ਵਿਅਕਤੀਆਂ, ਉਦਯੋਗਾਂ ਅਤੇ ਭਾਈਚਾਰਿਆਂ ਦੁਆਰਾ ਇੱਕ ਨੇਕ ਸਲਾਹ ਅਤੇ ਜ਼ਿੰਮੇਵਾਰ ਆਚਰਣ ਲਈ ਆਧਾਰ ਨੂੰ ਵਧਾਉਣ ਲਈ ਮੌਕਾ ਪ੍ਰਦਾਨ ਕਰਦਾ ਹੈ। ਇਸ ਸਾਲ ਦਾ ਵਿਸ਼ਾ #AirPollution ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਵਿਚਾਰ ਕਰਨ ਲਈ ਸੱਦਾ ਦਿੱਤਾ ਹੈ ਕਿ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਕਿਵੇ ਬਦਲੀਏ, ਜਿਸ ਤੋਂ ਹਵਾ ਪ੍ਰਦੂਸ਼ਣ ਦੀ ਮਾਤਰ ਘੱਟ ਹੋਵੇ ਅਤੇ ਗਲੋਬਲ ਵਾਰਮਿੰਗ ਅਤੇ ਇਸ ਦੇ ਫਲਸਰੂਪ ਸਾਡੀ ਸਿਹਤ 'ਤੇ ਪੈਂਦੇ ਅਸਰ ਨੂੰ ਆਪਣੇ ਯੋਗਦਾਨ ਦੁਆਰਾ ਅਸਫਲ ਕਰ ਸਕੀਏ।

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਵੀਡੀਓ ਪੋਸਟ ਜਾਰੀ ਕਰਕੇ ਕਾਫੀ ਅਹਿਮ ਸੰਦੇਸ਼ ਦੇਸ਼ਵਾਸੀਆਂ ਨੂੰ ਲਿਖਿਆ ਹੈ। ਉਨ੍ਹਾਂ ਦੇ ਲਿਖੇ ਗਏ ਸੰਦੇਸ਼ ਦਾ ਮਤਲਬ ਸਾਡੀ ਧਰਤੀ ਅਤੇ ਵਾਤਾਵਰਣ ਉਹ ਚੀਜ਼ਾਂ ਹਨ, ਜਿਸ ਨੂੰ ਅਸੀਂ ਬਹੁਤ ਪਿਆਰ ਨਾਲ ਸੰਜੋਇਆ ਹੈ। ਅੱਜ ਵਾਤਾਵਰਣ ਦਿਵਸ ਮੌਕੇ ਸਾਨੂੰ ਧਰਤੀ ਸਾਫ ਸੁਥਰੀ ਰੱਖਣ ਅਤੇ ਵਾਤਾਵਰਣ 'ਚ ਸਦਭਾਵਨਾ ਨਾਲ ਰਹਿਣਾ ਨਾਲ ਇੱਕ ਬਿਹਤਰ ਭਵਿੱਖ ਦੀ ਨੀਂਹ ਬਣੇਗਾ। 

ਇਸ ਮੌਕੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੀ ਤਸਵੀਰ ਪੋਸਟ ਕੀਤੀ ਹੈ ਅਤੇ ਟਵਿੱਟਰ 'ਤੇ ਲਿਖਿਆ ਹੈ, ਮਨੁੱਖ ਦਾ ਜੀਵਨ ਪੂਰੀ ਤਰ੍ਹਾਂ ਕੁਦਰਤ 'ਤੇ ਨਿਰਭਰ ਹੈ। ਵਾਤਾਵਰਣ ਅਸੰਤੁਲਨ ਅੱਜ ਵਿਸ਼ਵ ਦੀ ਸਭ ਤੋਂ ਗੰਭੀਰ ਸਮੱਸਿਆ ਹੈ। ਵਾਤਾਵਰਣ ਦੀ ਸੁਰੱਖਿਆ ਅਤੇ ਤਰੱਕੀ ਸਾਡੇ ਸਾਰਿਆਂ ਲਈ ਪਹਿਲ ਵੀ ਹੋਣੀ ਚਾਹੀਦੀ ਹੈ ਅਤੇ ਕਰੱਤਵ ਵੀ ਹੈ। ਸਾਨੂੰ ਆਪਣੇ ਛੋਟੇ-ਛੋਟੇ ਯਤਨਾਂ ਨਾਲ ਵਾਤਾਵਰਣ ਦੇ ਪ੍ਰਤੀ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।

ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰੁੱਖ ਲਗਾਉਣ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ਵਾਤਾਵਰਣ ਦਿਵਸ ਦੇ ਸ਼ੁੱਭ ਮੌਕੇ 'ਤੇ ਆਪਣੇ ਘਰ ਦੇ ਵਿਹੜੇ 'ਚ 3 ਰੁੱਖ ਲਗਾਏ। ਇਸ ਮੌਕੇ 'ਤੇ ਉਤਰਾਂਖੰਡ ਦੇ ਸੀਨੀਅਰ ਮੰਤਰੀ ਮਦਨ ਕੌਸ਼ਿਕ ਜੀ ਵੀ ਪਹੁੰਚੇ ਅਤੇ ਮੇਰੇ ਨਾਲ ਰੁੱਖ ਲਗਾਏ। ਵਾਤਾਵਰਣ ਦਿਵਸ 'ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਧਰਤੀ ਨੂੰ ਹਰਾ-ਭਰਾ ਬਣਾਉਣਾ ਲਈ ਕੰਮ ਕਰਨਾ ਚਾਹੀਦਾ ਹੈ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੌਦੇ ਲਗਾਉਣ ਅਤੇ ਉਸ ਦੀ ਦੇਖਭਾਲ ਵੀ ਕਰਨ। ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਿਹਤਮੰਦ ਵਾਤਾਵਰਣ ਦੇਣਾ ਹੈ।

ਇਸ ਮੌਕੇ 'ਤੇ ਜਵਾਹਰਲਾਲ ਨਹਿਰੂ ਭਵਨ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਪੌਦੇ ਲਗਾਏ। ਉਨ੍ਹਾਂ ਨੇ ਲੋਕਾਂ ਨੂੰ ਪੌਦੇ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ।

Iqbalkaur

This news is Content Editor Iqbalkaur