ਵਡੋਦਰਾ ''ਚ ਤਿਆਰ ਹੋਇਆ ਦੁਨੀਆ ਦਾ ਨੌਵਾਂ ਏਅਰਕ੍ਰਾਫਟ ਰੇਸਤਰਾਂ, ਮਿਲਣਗੀਆਂ ਖਾਸ ਸੁਵਿਧਾਵਾਂ

10/27/2021 1:29:53 AM

ਵਡੋਦਰਾ - ​ਵਡੋਦਰਾ ਵਿੱਚ ਰਹਿਣ ਵਾਲੇ ਲੋਕ ਹੁਣ ਹਵਾਈ ਜਹਾਜ਼ ਵਿੱਚ ਬੈਠ ਕੇ ਖਾਣ ਦੀ ਇੱਛਾ ਪੂਰੀ ਕਰ ਸਕਦੇ ਹਨ। ਦੁਨੀਆ ਦਾ ਨੌਵਾਂ, ਭਾਰਤ ਦਾ ਚੌਥਾ ਅਤੇ ਗੁਜਰਾਤ ਦਾ ਪਹਿਲਾ ਏਅਰਕ੍ਰਾਫਟ ਰੇਸਤਰਾਂ ਬਣਾਇਆ ਗਿਆ ਹੈ ਜੋ ਕੱਲ ਤੋਂ ਲੋਕਾਂ ਲਈ ਖੁੱਲ੍ਹਣ ਵਾਲਾ ਹੈ। ਵਡੋਦਰਾ ਸ਼ਹਿਰ ਦੇ ਰਾਜ ਮਾਰਗ ਦੇ ਕੋਲ ਮੁੱਖ ਸੜਕ 'ਤੇ ਇੱਕ ਨਿੱਜੀ ਰੇਸਤਰਾਂ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਇੱਕ ਜਹਾਜ਼ ਯਾਨੀ ਏਅਰਬੱਸ ਫਲਾਈਟ ਵਿੱਚ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ - ਪੱਛਮੀ ਬੰਗਾਲ 'ਚ 7 ਨਵੰਬਰ ਤੋਂ 1 ਸਾਲ ਲਈ ਪਾਨ ਮਸਾਲਾ-ਗੁਟਖਾ ਬੈਨ

ਗੁਜਰਾਤੀ ਫਰਸਟ ਏਅਰਕ੍ਰਾਫਟ ਰੇਸਤਰਾਂ ਦੇ ਅੰਦਰ 106 ਲੋਕ ਇਕੱਠੇ ਬੈਠਕੇ ਖਾਣ ਦਾ ਆਨੰਦ ਮਾਣ ਸਕਦੇ ਹਨ। ਇੱਥੇ ਵੇਟਰ ਨੂੰ ਬੁਲਾਉਣ ਲਈ ਫਲਾਈਟ ਦੀ ਤਰ੍ਹਾਂ ਹੀ ਸਾਰੇ ਸੈਂਸਰਸ ਜਹਾਜ਼ ਦੇ ਅੰਦਰ ਲਗਾਏ ਗਏ ਹਨ। ਨਾਲ ਹੀ ਇੱਥੇ ਏਅਰ ਹੋਸਟੇਸ ਕੈਬਨ ਕਰੂ ਦੀ ਤਰ੍ਹਾਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੱਖਿਆ ਗਿਆ ਹੈ। ਇਸ ਦੇ ਚੱਲਦੇ ਲੋਕਾਂ ਨੂੰ ਹਵਾਈ ਅੱਡੇ 'ਤੇ ਅਤੇ ਜਹਾਜ਼ ਵਿੱਚ ਬੈਠਣ ਵਰਗਾ ਅਨੁਭਵ ਮਿਲੇਗਾ।

ਇਸ ਖਾਸ ਰੇਸਤਰਾਂ ਵਿੱਚ, ਪਰਵੇਸ਼ ਕਰਨ ਵਾਲੇ ਸਾਰੇ ਗਾਹਕਾਂ ਨੂੰ ਉਡਾਣ ਟਿਕਟ ਦੀ ਤਰ੍ਹਾਂ ਹੀ ਇੱਕ ਬੋਰਡਿੰਗ ਪਾਸ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਫਲਾਈਟ ਦੀ ਤਰ੍ਹਾਂ ਹੀ ਇੱਥੇ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ। ਇੱਕ ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਿਆ ਇਹ ਜਹਾਜ਼ ਰੇਸਤਰਾਂ ਵਡੋਦਰਾ ਸ਼ਹਿਰ ਵਿੱਚ ਖਿੱਚ ਦਾ ਕੇਂਦਰ ਬਣ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati