ਭਲਕੇ ਤੋਂ ਸ਼ੁਰੂ ਹੋਵੇਗੀ ਕੇਦਾਰਨਾਥ ਯਾਤਰਾ, ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹੈ ਧਾਮ

04/24/2023 4:21:58 PM

ਰੁਦਰਪ੍ਰਯਾਗ- ਕੇਦਾਰਨਾਥ ਦਾ ਧਾਮ ਗੜ੍ਹਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਉੱਤਰਾਖੰਡ ਦੀਆਂ ਵਾਦੀਆਂ ਵਿਚ ਸਥਿਤ ਹੈ। ਬਾਬਾ ਕੇਦਾਰਨਾਥ ਦੇ ਪਾਵਨ ਧਾਮ ਦੇ ਦਰਸ਼ਨ ਦੀਦਾਰ ਦੀ ਕਾਮਨਾ ਹਰ ਕਿਸੇ ਸ਼ਿਵ ਭਗਤ ਦੀ ਹੁੰਦੀ ਹੈ। ਹੁਣ ਉਨ੍ਹਾਂ ਭਗਤਾਂ ਦੀ ਕਾਮਨਾ ਪੂਰੀ ਹੋਣ ਵਾਲੀ ਹੈ। ਕੇਦਾਰਨਾਥ ਧਾਮ ਦੇ ਕਿਵਾੜ 25 ਅਪ੍ਰੈਲ ਯਾਨੀ ਕਿ ਭਲਕੇ ਤੋਂ ਖੁੱਲ੍ਹਣ ਜਾ ਰਹੇ ਹਨ। ਭਗਵਾਨ ਸ਼ਿਵ ਦੇ ਗਿਆਰਵੇਂ ਜੋਤੀਲਿੰਗ ਮੰਨੇ ਜਾਣ ਵਾਲੇ ਇਸ ਮੰਦਰ ਵਿਚ ਮਹਾਦੇਵ ਦੀ ਪੂਜਾ ਹੁੰਦੀ ਹੈ।

ਇਹ ਵੀ ਪੜ੍ਹੋ- ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਧਾਮ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਕੇਦਰਾਨਾਥ ਧਾਮ ਨੂੰ ਗੇਂਦੇ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।ਕੇਦਾਰਨਾਥ ਮੰਦਰ 'ਚ ਕਾਮੇ ਵਿਸ਼ੇਸ਼ ਫੁੱਲਾਂ ਨਾਲ ਧਾਮ ਦੀ ਸਜਾਵਟ ਕਰਨ 'ਚ ਜੁੱਟੇ ਹੋਏ ਹਨ। ਹਾਲਾਂਕਿ ਕੇਦਾਰਨਾਥ ਧਾਮ 'ਤੇ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਉੱਤਰਾਖੰਡ ਸਰਕਾਰ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 30 ਅ੍ਰਪੈਲ ਤੱਕ ਰੋਕ ਦਿੱਤੀ ਹੈ। ਰਿਸ਼ੀਕੇਸ਼ ਅਤੇ ਹਰਿਦੁਆਰ 'ਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਕੇਦਾਰਨਾਥ ਮੰਦਰ ਕੋਲੋਂ ਬਰਫ਼ ਹਟਾਉਣ ਦਾ ਕੰਮ ਜਾਰੀ ਹੈ।

ਇਹ ਵੀ ਪੜ੍ਹੋ- ਚਾਰਧਾਮ ਯਾਤਰਾ: ਯਮੁਨੋਤਰੀ-ਗੰਗੋਤਰੀ ਧਾਮ ਦੇ ਕਿਵਾੜ ਖੁੱਲ੍ਹੇ, ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ

ਉਂਝ ਚਾਰ ਧਾਮ ਯਾਤਰਾ ਸ਼ੁਰੂ ਹੋ ਗਈ ਹੈ। 22 ਅਪ੍ਰੈਲ ਨੂੰ ਯਮੁਨੋਤਰੀ ਅਤੇ ਗੰਗੋਤਰੀ ਦੇ ਧਾਮ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਪਰੰਪਰਾ ਮੁਤਾਬਕ 22 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਦੇ ਦਿਨ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਖੋਲ੍ਹੇ ਗਏ ਹਨ। ਬਦਰੀਨਾਥ ਧਾਮ ਦੇ ਕਿਵਾੜ 27 ਅਪ੍ਰੈਲ ਨੂੰ ਖੁੱਲ੍ਹਣਗੇ। 

ਇਹ ਵੀ ਪੜ੍ਹੋ- ਬਰਫ਼ਬਾਰੀ ਮਗਰੋਂ ਬਰਫ਼ ਦੀ ਸਫ਼ੈਦ ਚਾਦਰ ਨਾਲ ਢੱਕਿਆ ਬਦਰੀਨਾਥ ਮੰਦਰ, ਡੇਢ ਫੁੱਟ ਤੋਂ ਵੱਧ ਬਰਫ਼ ਜੰਮੀ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਸ਼ੁੱਕਰਵਾਰ ਨੂੰ ਸਾਰੇ ਧਾਮਾਂ 'ਚ ਸ਼ਰਧਾਲੂਆਂ ਦੀ ਰੋਜ਼ਾਨਾ ਸੀਮਾ ਤੈਅ ਕੀਤੇ ਜਾਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਸੀ ਪਰ ਉਨ੍ਹਾਂ ਨੇ ਸਾਫ਼ ਕੀਤਾ ਸੀ ਕਿ ਚਾਰਧਾਮ ਆਉਣ ਵਾਲੇ ਸ਼ਰਧਾਲੂਆਂ ਦਾ ਰਜਿਸਟ੍ਰੇਸ਼ਨ ਜ਼ਰੂਰੀ ਹੈ। ਹੁਣ ਤੱਕ ਦੇਸ਼-ਵਿਦੇਸ਼ ਤੋਂ 16 ਲੱਖ ਤੋਂ ਵੱਧ ਲੋਕ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ


 

Tanu

This news is Content Editor Tanu