ਰੋਹਤਾਂਗ ਸੁਰੰਗ ''ਚ ਕੰਮ ਰਹੇ ਮਜ਼ਦੂਰ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ

12/05/2019 2:36:36 PM

ਮਨਾਲੀ—ਰੋਹਤਾਂਗ ਸੁਰੰਗ 'ਚ ਕੰਮ ਕਰਦੇ ਹੋਏ ਇੱਕ ਮਜ਼ਦੂਰ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਤਹਿਤ ਇਹ ਮਜ਼ਦੂਰ ਸੁਰੰਗ 'ਚ ਸੀਲਿੰਗ ਦਾ ਕੰਮ ਕਰ ਰਿਹਾ ਸੀ। ਕੰਮ ਕਰਦੇ ਹੋਏ ਉਹ ਅਚਾਨਕ ਛੱਤ ਤੋਂ ਡਿੱਗ ਗਿਆ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਤਰੁੰਤ ਮਿਸ਼ਨ ਹਸਪਤਾਲ ਮਨਾਲੀ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕੀਤਾ।

ਮ੍ਰਿਤਕ ਦੀ ਪਹਿਚਾਣ ਮਜਾਹੀਰ (46) ਪੁੱਤਰ ਕਮਾਰੂਦੀਨ ਨਿਵਾਸੀ ਜਲਾਈ ਵਾਰਡ ਨੰਬਰ 5 ਜ਼ਿਲਾ ਸਿਰਸਾ ਬਿਹਾਰ ਦੇ ਰੂਪ 'ਚ ਹੋਈ। ਜਾਣਕਾਰੀ ਮਿਲਦਿਆਂ ਹੀ ਪੁਲਸ ਹਸਪਤਾਲ ਪਹੁੰਚੀ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ।

Iqbalkaur

This news is Content Editor Iqbalkaur