ਭਾਰਤ ''ਚ ਪ੍ਰਦੂਸ਼ਣ ਨਾਲ ਔਰਤਾਂ ਨੂੰ ਹੋ ਸਕਦੈ ਵਧ ਤਣਾਅ

06/26/2019 9:20:21 PM

ਲੰਡਨ(ਭਾਸ਼ਾ)— ਭਾਰਤ 'ਚ ਘਰ ਦੇ ਅੰਦਰ ਪ੍ਰਦੂਸ਼ਣ ਦੇ ਉੱਚ ਪੱਧਰ ਦੀ ਲਪੇਟ 'ਚ ਆਉਣ ਨਾਲ ਔਰਤਾਂ ਨੂੰ ਵਧ ਤਣਾਅ ਦਾ ਖਤਰਾ ਹੋ ਸਕਦਾ ਹੈ। ਸਪੇਨ 'ਚ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ (ਆਈ. ਐੱਸ. ਗਲੋਬਲ) ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ।

ਇਸ ਦੇ ਨਤੀਜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੀਆਂ ਔਰਤਾਂ, ਜੋ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਦਾ ਸਾਹਮਣਾ ਘਰਾਂ 'ਚ ਕਰ ਰਹੀਆਂ ਹਨ, ਉਨ੍ਹਾਂ ਦੇ ਤਣਾਅ ਦੀ ਲਪੇਟ 'ਚ ਆਉਣ ਦੀ ਸੰਭਾਵਨਾ ਹੈ। ਇਸ ਅਧਿਐਨ 'ਚ ਹੈਦਰਾਬਾਦ ਸ਼ਹਿਰ ਦੇ ਨੇੜੇ ਵਸੇ 28 ਪਿੰਡਾਂ ਦੀਆਂ 5531 ਔਰਤਾਂ ਸਬੰਧੀ ਅਧਿਐਨ ਕੀਤਾ। ਖੋਜਕਾਰਾਂ ਨੇ ਹਵਾ 'ਚ ਮੌਜੂਦ ਬਰੀਕ ਕਣਾਂ ਅਤੇ ਕਾਰਬਨ ਬਲੈਕ ਦੀ ਮਾਤਰਾ ਦਾ ਸਬੰਧ ਬਲੱਡ ਪ੍ਰੈਸ਼ਰ ਨਾਲ ਜੋੜ ਕੇ ਦੇਖਿਆ ਅਤੇ ਖੋਜ 'ਚ ਸ਼ਾਮਲ ਲੋਕਾਂ ਦੀ ਸਮਾਜਿਕ ਆਰਥਿਕ ਹੈਸੀਅਤ, ਜੀਵਨ ਸ਼ੈਲੀ ਅਤੇ ਘਰੇਲੂ ਪੱਧਰ ਨੂੰ ਲੈ ਕੇ ਵੀ ਸਰਵੇਖਣ ਕੀਤਾ।

Baljit Singh

This news is Content Editor Baljit Singh