ਔਰਤਾਂ ਇਕਜੁੱਟ ਹੋ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ: ਪਿ੍ਰਯੰਕਾ ਗਾਂਧੀ

12/19/2021 4:41:02 PM

ਰਾਏਬਰੇਲੀ (ਭਾਸ਼ਾ)— ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਮੁਖੀ ਪਿ੍ਰਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਫਿਰਕਾਪ੍ਰਸਤੀ ਅਤੇ ਜਾਤੀਵਾਦ ਦੀ ਰਾਜਨੀਤੀ ’ਤੇ ਹਮਲਾ ਕਰਦੇ ਹੋਏ ਔਰਤਾਂ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ। ਉਨ੍ਹਾਂ ਨੇ ਔਰਤਾਂ ਨੂੰ ਉਨ੍ਹਾਂ ਦੇ ਵੋਟ ਦੀ ਤਾਕਤ ਨਾਲ ਬਦਲਾਅ ਲਿਆਉਣ ਦੀ ਅਪੀਲ ਕੀਤੀ। ਨਾਲ ਹੀ ਵਾਡਰਾ ਨੇ ਕਿਹਾ ਕਿ ਔਰਤਾਂ ਇਕਜੁੱਟ ਹੋ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ। 

ਪਿ੍ਰਯੰਕਾ ਨੇ ਕਿਹਾ ਕਿ ਜੇਕਰ ਸਾਰੀਆਂ ਔਰਤਾਂ ਇਕਜੁੱਟ ਹੋ ਜਾਣ ਤਾਂ ਅਸੀਂ ਦੇਸ਼ ਦੀ ਸਿਆਸਤ ਬਦਲਾਂਗੇ, ਇਹ ਅਸੰਭਵ ਨਹੀਂ ਹੈ। ਤੁਸੀਂ ਸਾਨੂੰ ਸ਼ਕਤੀ ਦਿਓ, ਅਸੀਂ ਤੁਹਾਨੂੰ ਸ਼ਕਤੀ ਦੇਵਾਂਗੇ, ਜਦੋਂ ਅਸੀਂ ਮਿਲ ਕੇ ਲੜਨ ਲਈ ਖੜ੍ਹੇ ਹੋ ਜਾਵਾਂਗੇ ਤਾਂ ਕੋਈ ਸਾਨੂੰ ਰੋਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਚੁਣਾਵੀ ਮੰਚਾਂ ਤੋਂ ਫਿਰਕਾਪ੍ਰਸਤੀ, ਜਾਤੀਵਾਦ ਸਿਖਾਇਆ ਜਾਂਦਾ ਹੈ। ਇਹ ਸਿਆਸਤ ਸਾਨੂੰ ਬੰਦ ਕਰਨੀ ਹੈ। ਸਾਨੂੰ ਚਾਹੀਦਾ ਹੈ ਕਿ ਆਪਣੇ ਭਵਿੱਖ ਦੀ ਸਿਆਸਤ, ਵਿਕਾਸ ਦੀ ਰਾਜਨੀਤੀ। 

ਕੁੜੀ ਹਾਂ, ਲੜ ਸਕਦੀ ਹਾਂ, ਨਾਅਰੇ ਨਾਲ ਪਿ੍ਰਯੰਕਾ ਨੇ ਔਰਤਾਂ ਨੂੰ ਰਾਜਨੀਤੀ ਵਿਚ ਅੱਗੇ ਆ ਕੇ ਆਪਣੀ ਲੜਾਈ ਖ਼ੁਦ ਲੜਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਹਰ ਪਾਸੇ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ, ਉਸ ਦਾ ਅਧਿਕਾਰ, ਉਸ ਦਾ ਹੱਕ ਨਹੀਂ ਮਿਲ ਰਿਹਾ ਹੈ। ਤੁਸੀਂ ਆਪਣੀ ਸ਼ਕਤੀ ਨੂੰ ਪਹਿਚਾਣੋ।

Tanu

This news is Content Editor Tanu