ਔਰਤ ਨੂੰ ਦਿਨ-ਦਿਹਾੜੇ ਮਾਰੀ ਗੋਲੀ, ਪਿਛਲੇ ਸਾਲ ਕਰਵਾਈ ਸੀ ਲਵ ਮੈਰਿਜ

11/23/2022 3:39:08 PM

ਜੈਪੁਰ- ਜੈਪੁਰ ਦੇ ਮੁਰਲੀਪੁਰਾ ਇਲਾਕੇ ’ਚ ਇਕ ਔਰਤ ’ਤੇ ਬੁੱਧਵਾਰ ਨੂੰ ਕੁਝ ਲੋਕਾਂ ਨੇ ਦਿਨ-ਦਿਹਾੜੇ ਗੋਲੀ ਚਲਾ ਦਿੱਤੀ। ਜ਼ਖ਼ਮੀ ਔਰਤ ਦਾ ਇੱਥੇ ਸਰਕਾਰੀ ਹਸਪਤਾਲ ’ਚ ਇਲਾਜ ਹੋ ਰਿਹਾ ਹੈ। ਪੁਲਸ ਮੁਤਾਬਕ ਘਟਨਾ ਉਸ ਸਮੇਂ ਵਾਪਰੀ, ਜਦੋਂ ਅੰਜਲੀ ਆਪਣੇ ਦਫ਼ਤਰ ਦੇ ਸਾਹਮਣੇ ਆਪਣਾ ਸਕੂਟਰ ਖੜ੍ਹਾ ਕਰ ਰਹੀ ਸੀ। ਉੱਥੇ ਪਹਿਲਾਂ ਤੋਂ ਉਡੀਕ ਕਰ ਰਹੇ ਦੋ ਲੋਕਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਕਿਹਾ ਕਿ ਅੰਜਲੀ ਨੂੰ ਪਿੱਠ ’ਚ ਗੋਲੀ ਮਾਰੀ ਗਈ ਅਤੇ ਉਸ ਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। 

ਓਧਰ ਔਰਤ ਦੇ ਪਤੀ ਅਬਦੁੱਲ ਲਤੀਫ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਸਾਲ ਉਸ ਨੇ ਅੰਜਲੀ ਨਾਲ ਲਵ ਮੈਰਿਜ ਕੀਤੀ ਸੀ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਇਸ ਗੱਲ ਤੋਂ ਖ਼ੁਸ਼ ਨਹੀਂ ਸਨ ਅਤੇ ਉਹ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ, ਇਸ ਲਈ ਉਹ ਕਿਰਾਏ ਦੇ ਮਕਾਨ ਵਿਚ ਮੁਰਲੀਪੁਰਾ ਇਲਾਕੇ ’ਚ ਰਹਿਣ ਲੱਗੇ। ਉਸ ਨੇ ਸ਼ੱਕ ਜਤਾਇਆ ਕਿ ਉਸ ਦੀ ਪਤੀ ’ਤੇ ਗੋਲੀ ਚਲਾਉਣ ਦੇ ਪਿੱਛੇ ਉਸ ਦੇ ਵੱਡੇ ਭਰਾ ਅਜੀਜ ਅਤੇ ਉਸ ਦੇ ਦੋਸਤਾਂ ਦਾ ਹੱਥ ਹੋ ਸਕਦਾ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। 
 

Tanu

This news is Content Editor Tanu