ਪਤਨੀ ਨੇ ਸੈਕਸ ਦੀ ਕੀਤੀ ਮੰਗ, ‘ਸੰਨਿਆਸੀ’ ਪਤੀ ਨੇ ਕੁੱਟਿਆ

01/08/2020 8:05:42 PM

ਅਹਿਮਦਾਬਾਦ – ਇਥੇ ਇਕ ਪਤੀ ਨੇ ਸੈਕਸ ਦੀ ਮੰਗ ਕਰਨ ’ਤੇ ਆਪਣੀ ਪਤਨੀ ਨੂੰ ਕੁੱਟ ਸੁੱਟਿਆ। ਪਤੀ ਨੇ ਦਾਅਵਾ ਕੀਤਾ ਕਿ ਉਸ ਨੇ ਹੁਣ ‘ਸੰਨਿਆਸ’ ਅਪਣਾ ਲਿਆ ਹੈ। ਪਤਾ ਲੱਗਾ ਹੈ ਕਿ ਪਤੀ ਦੇ ਪਰਿਵਾਰ ਨੇ ਵੀ ਪਤਨੀ ਨੂੰ ਕੁੱਟਿਆ। ਪਤਨੀ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਆਪਣੀ ਐੱਫ.ਆਈ.ਆਰ. ਵਿਚ ਦਨੀਲੀਮੰਡਾ ਦੀ ਰਹਿਣ ਵਾਲੀ ਉਕਤ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨੇ 14 ਮਈ 2016 ਨੂੰ ਵਿਆਹ ਕੀਤਾ ਸੀ। 2018 ਵਿਚ ਉਨ੍ਹਾਂ ਦੇ ਘਰ ਇਕ ਬੱਚਾ ਹੋਇਆ। ਉਸ ਤੋਂ ਬਾਅਦ ਪਤੀ ਦਾ ‘ਰਵੱਈਆ’ ਬਦਲ ਗਿਆ ਅਤੇ ਉਸ ਨੇ ਉਸ ਨਾਲ ਸੈਕਸ ਕਰਨਾ ਬੰਦ ਕਰ ਦਿੱਤਾ। ਜਦੋਂ ਵੀ ਮੈਂ ਇਸ ਸਬੰਧੀ ਕਹਿੰਦੀ ਤਾਂ ਉਹ ਮੈਨੂੰ ਕੁੱਟਦਾ ਸੀ। ਪਤੀ ਮੈਨੂੰ ਕਹਿਣ ਲੱਗ ਪਿਆ ਕਿ ਮੈਂ ਹੁਣ ‘ਸੰਨਿਆਸੀ’ ਬਣ ਗਿਆ ਹਾਂ। ਇਕ ਵਾਰ ਤਾਂ ਉਹ ਘਰ ਛੱਡ ਕੇ ਵੀ ਚਲਾ ਗਿਆ। ਪਤਨੀ ਨੇ ਕਿਹਾ ਕਿ ਮੇਰੇ ਪਤੀ ਨੇ ਕਈ ਲੋਕਾਂ ਕੋਲੋਂ ਪੈਸਾ ਉਧਾਰ ਲਿਆ ਹੋਇਆ ਸੀ ਅਤੇ ਉਹ ਕਾਫੀ ਟੈਨਸ਼ਨ ਵਿਚ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਘਰੋਂ ਫਰਾਰ ਦੱਸਿਆ ਜਾਂਦਾ ਹੈ।
 

Inder Prajapati

This news is Content Editor Inder Prajapati