ਕੁੱਤੇ ਦੇ ਪਿਆਰ ਵਿਚ ਔਰਤ ਨੇ ਕੀਤੀ ਖੁਦਕੁਸ਼ੀ

11/06/2019 11:07:07 PM

ਕੋਇੰਬਟੂਰ — ਤਾਮਿਲਨਾਡੂ ਦੇ ਕੋਇੰਬਟੂਰ ਵਿਚ ਇਕ ਕੁੱਤੇ ਦੇ ਪਿਆਰ ਵਿਚ ਪਾਗਲ ਹੋਈ ਇਕ ਔਰਤ ਨੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁੱਤੇ ਨੂੰ ਨਾਲ ਰੱਖਣ ਲਈ ਕਿਹਾ ਹੈ।

ਇਕ ਨਿੱਜੀ ਕੰਪਨੀ ਵਿਚ ਲੇਖਕ ਵਜੋਂ ਕੰਮ ਕਰਨ ਵਾਲੀ ਕਵਿਤਾ ਆਪਣੇ ਪਾਲਤੂ ਕੁੱਤੇ ਸੀਜ਼ਰ ਨਾਲ ਰਹਿੰਦੀ ਸੀ। ਬੀਤੀ ਦਿਨੀਂ ਤੇਜ਼ ਬਾਰਿਸ਼ ਅਤੇ ਬਿਜਲੀ ਨਾਲ ਸੀਜ਼ਰ ਡਰ ਗਿਆ ਤੇ ਉਸ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਦੁਖੀ ਗੁਆਂਢੀਆਂ ਨੇ ਕਵਿਤਾ ਦੇ ਪਿਤਾ ਕੋਲ ਸ਼ਿਕਾਇਤ ਕੀਤੀ। ਅਗਲੇ ਹੀ ਦਿਨ ਪਿਤਾ ਨੇ ਕਵਿਤਾ ਨੂੰ ਝਿੜਕਿਆ ਅਤੇ ਕੁੱਤੇ ਨੂੰ ਕਿਤੇ ਹੋਰ ਛੱਡਣ ਲਈ ਕਿਹਾ। ਪੁਲਸ ਅਨੁਸਾਰ ਕਵਿਤਾ ਪਿਤਾ ਦੀ ਡਾਂਟ ਸਹਾਰ ਨਾ ਸਕੀ। ਉਸ ਨੂੰ ਕੁੱਤੇ ਤੋਂ ਵੱਖ ਹੋਣ ਦਾ ਵੀ ਡਰ ਸੀ। ਇਸੇ ਕਾਰਣ ਉਸ ਨੇ ਵੀਰਵਾਰ ਦੀ ਰਾਤ ਕਮਰੇ ਵਿਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।

Inder Prajapati

This news is Content Editor Inder Prajapati