ਪੀ.ਜੀ.ਆਈ. ਤੋਂ ਬੱਚਾ ਲੈ ਕੇ ਭੱਜੀ ਔਰਤ ਸੋਨੀਪਤ ਤੋਂ ਕਾਬੂ

02/22/2019 10:55:11 PM

ਸੋਨੀਪਤ (ਪਵਨ ਰਾਠੀ)— ਰੋਹਤਕ ਪੀ.ਜੀ.ਆਈ. ਤੋਂ ਵੀਰਵਾਰ ਦੁਪਹਿਰ ਨੂੰ ਇਕ ਦਿਨ ਦੀ ਨਵੀਂ ਜੰਮੀ ਬੱਚੀ ਨੂੰ ਅਗਵਾ ਕਰ ਭੱਜੀ ਔਰਤ ਦੀ ਫੋਟੋ ਪੁਲਸ ਗਰੁੱਪ 'ਚ ਵਾਇਰਲ ਹੋਣ ਤੋਂ ਬਾਅਦ ਸਿੱਕਾ ਕਾਲੌਨੀ ਚੌਕੀ ਪੁਲਸ ਨੇ ਤੇਜ਼ੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ। ਔਰਤ ਨੂੰ ਦਿੱਲੀ ਕੈਂਪ ਖੇਤਰ ਤੋਂ ਬੱਚੀ ਨਾਲ ਕਾਬੂ ਕੀਤਾ ਹੈ। ਫੜ੍ਹੇ ਜਾਣ ਤੋਂ ਬਾਅਦ ਔਰਤ ਆਪਣੇ ਬਿਆਨ ਬਦਲਦੀ ਰਹੀ। ਮਾਮਲੇ ਦੀ ਸੂਚਨਾ ਤੋਂ ਬਾਅਦ ਪੀ.ਜੀ.ਆਈ. ਰੋਹਤਕ ਥਾਣਾ ਇੰਚਾਰਜ ਤੇ ਮਹਿਲਾ ਪੁਲਸ ਬੱਚੀ ਤੇ ਔਰਤ ਨੂੰ ਆਪਣੇ ਨਾਲ ਰੋਹਤਕ ਲੈ ਗਈ।

ਰੋਹਤਕ ਪੁਲਸ ਮਹਿਲਾ ਨਾਲ ਉਸ ਦੇ ਪਤੀ, ਸੱਸ ਤੇ ਇਕ ਹੋਰ ਨੂੰ ਨਾਲ ਲੈ ਕੇ ਗਈ ਹੈ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋ ਸਕੇਗਾ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਿੱਕਾ ਕਾਲੌਨੀ ਚੌਕੀ 'ਚ ਡੀ.ਐਸ.ਪੀ. ਡਾ. ਰਵਿੰਦਰ ਡੀ.ਐੱਸ.ਪੀ. ਸੁਸ਼ੀਲ, ਰੋਹਤਕ ਡੀ.ਐੱਸ.ਪੀ. ਸਣੇ ਹੋਰ ਪੁਲਸ ਕਰਮਚਾਰੀ ਮੌਜੂਦ ਰਹੇ।

Inder Prajapati

This news is Content Editor Inder Prajapati