ਦਿੱਲੀ 'ਚ ਠੰਡ ਨੇ ਤੋੜਿਆ 119 ਸਾਲਾਂ ਦਾ ਰਿਕਾਰਡ

12/30/2019 9:24:07 PM

ਨਵੀਂ ਦਿੱਲੀ— ਹਰ ਦਿਨ ਵਧਦੀ ਠੰਡ ਆਪਣੇ ਰਿਕਾਰਡ ਤੋੜ ਰਹੀ ਹੈ। ਦਿੱਲੀ 'ਚ ਕੜਾਕੇ ਦੀ ਠੰਡ ਜਾਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ 'ਚ ਸੋਮਵਾਰ ਦਾ ਦਿਨ 119 ਸਾਲਾਂ 'ਚ ਸਭ ਤੋਂ ਠੰਡਾ ਦਿਨ ਰਿਹਾ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਦਿਨ ਦਾ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਗੰਜ ਇਲਾਕੇ 'ਚ ਦੁਪਹਿਰ 2.30 ਵਜੇ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਮੌਸਮ ਵਿਭਾਗ ਨੇ ਟਵੀਟ ਕੀਤਾ ਕਿ ਪਿਛਲੇ 119 ਸਾਲਾ 'ਚ ਦਸੰਬਰ ਦਾ ਮਹੀਨਾ ਸਭ ਤੋਂ ਠੰਡਾ ਦਿਨ ਰਹਿਣ ਦਾ ਅਨੁਮਾਨ ਹੈ, ਕਿਉਂਕਿ ਦੁਪਹਿਰ ਢਾਈ ਵਜੇ ਸਫਦਰਗੰਜ 'ਚ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਾਸ਼ਟਰੀ ਰਾਜਧਾਨੀ 'ਚ ਇਨੀਂ ਦਿਨੀਂ ਸ਼ੀਤਲਹਿਰ ਚੱਲ ਰਹੀ ਹੈ। ਇਸ ਸਾਲ ਦੇ ਦਸੰਬਰ ਮਹੀਨੇ ਨੂੰ 1997 ਤੋਂ ਬਾਅਦ ਸਭ ਤੋਂ ਠੰਡਾ ਦਿਨ ਮੰਨਿਆ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਲਈ ਇਕ 'ਕੋਡ ਰੇਡ' ਚੇਤਾਵਨੀ ਜਾਰੀ ਕੀਤੀ ਹੈ।

ਦਿੱਲੀ ਦੇ ਮੌਸਮ 'ਚ ਧੁੰਦ ਤੇ ਠੰਡ ਦੋਵਾਂ ਦੀ ਮਾਰ ਲੋਕ ਝੇਲ ਰਹੇ ਹਨ। ਦਿੱਲੀ 'ਚ ਸੋਮਵਾਰ ਦਾ ਘੱਟੋ ਤੋਂ ਘੱਟ ਤਾਪਮਾਨ ਸਿਰਫ 2.6 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਧੁੰਦ ਕਾਰਨ ਕਈ ਫਲਾਈਟਾਂ ਅਤੇ ਟਰੇਨਾਂ ਪ੍ਰਭਾਵਿਤ ਹੋਇਆ ਹਨ। ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵੀ ਬਹੁਤ ਖਰਾਬ ਰਿਹਾ, ਦਿੱਲੀ 'ਚ ਏਅਰ ਕੁਆਲਟੀ ਇੰਡੈਕਸ (AQI) 448 ਦੇ ਪੱਧਰ 'ਤੇ ਰਿਹਾ। ਇਹ ਆਂਕੜਾ ਸਵੇਰੇ 9 ਵਜੇ ਦਾ ਹੈ।

KamalJeet Singh

This news is Content Editor KamalJeet Singh