17 ਮਈ ਤੋਂ ਬਾਅਦ ਵੀ ਵਧੇਗਾ ਲਾਕਡਾਊਨ? ਜਾਣੋ ਕੀ ਕਿਹਾ ਡਾ. ਹਰਸ਼ਵਰਧਨ ਨੇ

05/09/2020 7:47:27 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ਭਰ 'ਚ ਲਾਕਡਾਊਨ ਦੋ ਵਾਰ ਵਧਾਇਆ ਜਾ ਚੁੱਕਾ ਹੈ। ਹਾਲਾਂਕਿ ਹੁਣ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਗੇ ਵੀ ਲਾਕਡਾਊਨ ਵਧਣਾ ਚਾਹੀਦਾ ਹੈ ਜਾਂ ਨਹੀਂ ਇਸ 'ਤੇ ਵੀ ਸਰਕਾਰ ਵਿਚਾਰ ਕਰ ਰਹੀ ਹੈ। ਇਕ ਨਿਊਜ਼ ਚੈਨਲ 'ਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਵਿਸ਼ੇ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਅੱਗੇ ਵਧੇਗਾ ਵੀ ਜਾਂ ਨਹੀਂ, ਇਹ ਕਈ ਚੀਜਾਂ ਨੂੰ ਦੇਖਣ ਦੇ ਬਾਅਦ ਤੈਅ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਦੇ ਨਾਲ ਲਗਾਤਾਰ ਵੀਡੀਓ ਕਾਨਫਰੰਸਿੰਗ ਕਰ ਰਹੇ ਹਨ। ਮੁੱਖ ਮੰਤਰੀਆਂ ਦੁਆਰਾ ਰਾਜਾਂ ਦਾ ਵਿਸ਼ਲੇਸ਼ਣ ਜਦੋਂ ਪੀ.ਐਮ. ਕੋਲ ਪਹੁੰਚੇਗਾ ਤਾਂ ਇਸ ਬਾਰੇ ਉਹ ਐਕਸਪਰਟਸ ਨਾਲ ਰਾਏ ਲੈਣਗੇ।
ਐਕਸਪਰਟ ਤੋਂ ਰਾਏ ਲੈਣ ਤੋਂ ਬਾਅਦ ਹੀ ਲਾਕਡਾਊਨ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਜਾਵੇਗਾ। ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਪੀ.ਐਮ. ਮੋਦੀ ਦੇਸ਼ ਦੀ 1.35 ਕਰੋੜ ਜਨਤਾ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੋਈ ਫੈਸਲਾ ਲੈਂਦੇ ਹਨ। ਲਾਕਡਾਊਨ ਵਧੇਗਾ ਜਾਂ ਨਹੀਂ ਇਸ 'ਤੇ ਆਖਰੀ ਫੈਸਲਾ 16 ਮਈ ਨੂੰ ਹੀ ਸਾਹਮਣੇ ਆਵੇਗਾ।
ਦੱਸ ਦਈਏ ਕਿ ਦੇਸ਼ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਕੇ ਹੁਣ 59,000 ਦੇ ਪਾਰ ਹੋ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 19,00 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾ. ਹਰਸ਼ਵਰਧਨ ਨੇ ਕੋਰੋਨਾ ਵਾਇਰਸ ਦੇ ਕਾਰਨ ਹੋਏ ਲਾਕਡਾਊਨ ਨੂੰ ਹੌਲੀ-ਹੌਲੀ ਹਟਾਉਣ ਦਾ ਵੀ ਜ਼ਿਕਰ ਕੀਤਾ ਹੈ।

Inder Prajapati

This news is Content Editor Inder Prajapati