ਆਪਣੇ ਗੀਤ ਜ਼ਰੀਏ ਨੌਜਵਾਨਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕਰੇਗੀ ਊਸ਼ਾ

06/01/2016 6:58:03 PM

ਕੋਲਕਾਤਾ— ਭਾਰਤੀ ਪੌਪ ਗਾਇਕਾ ਊਸ਼ਾ ਉਥੁਪ ਨੌਜਵਾਨਾਂ ਨੂੰ ਤੰਬਾਕੂ ਛੱਡਣ ਲਈ ਇਕ ਗਾਣਾ ਗਾ ਕੇ ਪ੍ਰੇਰਿਤ ਕਰੇਗੀ। ਊਸ਼ਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ, ''''ਮੈਂ ਇਹ ਸੰਦੇਸ਼ ਫੈਲਾਉਣਾ ਚਾਹੁੰਦੀ ਹਾਂ ਕਿ ਹਰ ਦਿਨ ਤੰਬਾਕੂ ਮੁਕਤ ਦਿਨ ਹੋਵੇ। ਮੈਂ ਇਹ ਗਾਣਾ ਬੰਗਲਾ, ਹਿੰਦੀ ਅਤੇ ਅੰਗਰੇਜ਼ੀ ''ਚ ਗਾਵਾਂਗੀ, ਜਿਸ ਵਿਚ ਲੋਕਾਂ ਨੂੰ ਤੰਬਾਕੂ ਛੱਡਣ ਨੂੰ ਕਹਾਂਗੀ, ਕਿਉਂਕਿ ਇਸ ''ਚ ਕੁਝ ਨਹੀਂ ਰੱਖਿਆ।''''
''''ਹਰੀ ਓਮ ਹਰੀ'''' ਗਾਣਾ ਗਾਉਣ ਵਾਲੀ ਊਸ਼ਾ ਉਥੁਪ ਨੇ ਕੰਮ ਵਾਲੀਆਂ ਥਾਂ ਦੀ ਤਰਜ਼ ''ਤੇ ਹਰੇਕ ਪਰਿਵਾਰ ''ਚ ਵੀ ''ਨੋ ਸਮੋਕਿੰਗ ਜ਼ੋਨ'' ਜ਼ਰੂਰੀ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਲੋਕ ਇੰਨੀ ਜ਼ਿਆਦਾ ਸਿਗਰਟਨੋਸ਼ੀ ਨਹੀਂ ਕਰਦੇ, ਜਿੰਨੀ ਭਾਰਤ ''ਚ ਕਰਦੇ ਹਨ। ਐਨ. ਜੀ. ਓ. ਮੈਂਟ ਵਲੋਂ ਆਯੋਜਿਤ ਤੰਬਾਕੂ ਰੋਕੂ ਦਿਵਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਅੱਗੇ ਆਉਂਦੀ ਹੈ ਤਾਂ ਇਹ ਘਰਾਂ ''ਚ ''ਨੋ ਸਮੋਕਿੰਗ ਜ਼ੋਨ'' ਵੀ ਬਣ ਜਾਵੇਗਾ।

Tanu

This news is News Editor Tanu